ਬ੍ਰਸੇਲਜ਼ : ਨਾਟੋ ਦੇ ਜਨਰਲ ਸਕੱਤਰ ਜੇਨਸ ਸਟੋਲਟੇਨਬਰਗ ਨੇ ਚੀਨ ਨੂੰ ਪ੍ਰਮਾਣੂ ਹਥਿਆਰਾਂ ਦੇ ਪ੍ਰਸਾਰ ਨੂੰ ਸੀਮਤ ਕਰਨ ਦੇ ਅੰਤਰਰਾਸ਼ਟਰੀ ਯਤਨਾਂ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਚਿੰਤਾਵਾਂ ਹਨ ਕਿ ਏਸ਼ੀਆਈ ਮਹਾਂਸ਼ਕਤੀ ਤੇਜ਼ੀ ਨਾਲ ਪ੍ਰਮਾਣੂ ਹਥਿਆਰ ਚੁੱਕਣ ਦੇ ਸਮਰੱਥ ਮਿਜ਼ਾਈਲਾਂ ਦਾ ਵਿਕਾਸ ਕਰ ਰਹੀ ਹੈ।
ਨਾਟੋ ਦੀ ਸਾਲਾਨਾ ਹਥਿਆਰ ਨਿਯੰਤਰਣ ਕਾਨਫਰੰਸ ਵਿਚ ਪ੍ਰਮਾਣੂ ਨਿਹੱਥੇਬੰਦੀ ਲਈ ਆਪਣੀ ਤਰਜੀਹਾਂ ਨਿਰਧਾਰਤ ਕਰਦਿਆਂ, ਸਟੋਲਟੇਨਬਰਗ ਨੇ ਕਿਹਾ ਕਿ ਭਵਿੱਖ ਦੀਆਂ ਮਿਜ਼ਾਈਲ ਪਾਬੰਦੀਆਂ ਦੀ ਗੱਲਬਾਤ ਵਿਚ ਹੋਰ ਦੇਸ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ, ਨਾ ਕਿ ਸਿਰਫ ਰੂਸ ਨੂੰ। ਉਨ੍ਹਾਂ ਕਿਹਾ ਕਿ ਇਕ ਵਿਸ਼ਵ ਸ਼ਕਤੀ ਦੇ ਰੂਪ ਵਿਚ, ਚੀਨ ਕੋਲ ਹਥਿਆਰਾਂ ਨੂੰ ਕੰਟਰੋਲ ਕਰਨ ਲਈ ਵਿਸ਼ਵਵਿਆਪੀ ਜ਼ਿੰਮੇਵਾਰੀਆਂ ਹਨ।
ਬੀਜਿੰਗ ਨੂੰ ਸੰਖਿਆਵਾਂ ‘ਤੇ ਆਪਸੀ ਸੀਮਾ ਲਗਾਉਣ, ਪਾਰਦਰਸ਼ਤਾ ਵਧਾਉਣ ਨਾਲ ਵੀ ਲਾਭ ਹੋਵੇਗਾ। ਉਨ੍ਹਾਂ ਕਿਹੈ ਕਿ ਇਹ ਅੰਤਰਰਾਸ਼ਟਰੀ ਸਥਿਰਤਾ ਦੀ ਨੀਂਹ ਹਨ। ਬੀਜਿੰਗ ਦੇ ਪ੍ਰਮਾਣੂ ਹਥਿਆਰਾਂ ਦਾ ਤੇਜ਼ੀ ਨਾਲ ਵਿਸਥਾਰ ਹੋਣ ਦੀ ਚਿਤਾਵਨੀ ਦਿੰਦੇ ਹੋਏ, ਉਨ੍ਹਾਂ ਕਿਹਾ, ਚੀਨ ਵੱਡੀ ਗਿਣਤੀ ਵਿਚ ਮਿਜ਼ਾਈਲਾਂ ਦਾ ਨਿਰਮਾਣ ਕਰ ਰਿਹਾ ਹੈ ਜੋ ਉਸਦੀ ਪ੍ਰਮਾਣੂ ਸਮਰੱਥਾ ਵਿਚ ਮਹੱਤਵਪੂਰਨ ਵਾਧਾ ਕਰ ਸਕਦੇ ਹਨ।
ਟੀਵੀ ਪੰਜਾਬ ਬਿਊਰੋ