ਪਟਿਆਲਾ ‘ਚ ਹਾਲਾਤ ਕਾਬੂ, ਸੀ.ਐੱਮ ਮਾਨ ਨੇ ਡੀ.ਜੀ.ਪੀ ਨੂੰ ਦਿੱਤੇ ਹੁਕਮ

ਚੰਡੀਗੜ੍ਹ- ਪਟਿਆਲਾ ‘ਚ ਸਿੱਖ ਸੰਗਠਨਾਂ ਅਤੇ ਸ਼ਿਵ ਸੈਨਾ ਵਰਕਰਾਂ ਵਿਚਕਾਰ ਹੋਏ ਟਕਰਾਅ ਨੂੰ ਲੈ ਕੇ ਸੀ.ਐੱਮ ਭਗਵੰਤ ਮਾਨ ਨੇ ਦੁੱਖ ਦਾ ਪ੍ਰਕਟਾਵਾ ਕੀਤਾ ਹੈ । ਸੀ.ਅੇੱਮ ਮਾਨ ਨੇ ਇਸ ਟਕਰਾਅ ਨੂੰ ਮੰਦਭਾਗਾ ਦੱਸਿਆ ਹੈ । ਇਸਦੇ ਨਾਲ ਹੀ ਉਨ੍ਹਾਂ ਡੀ.ਜੀ.ਪੀ ਨੂੰ ਸਖਤ ਨਿਰਦੇਸ਼ ਵੀ ਜਾਰੀ ਕੀਤੇ ਹਨ ।ਸੋਸ਼ਲ ਮੀਡੀਆ ‘ਤੇ ਪਾਈ ਪੋਸਟ ਚ ਸੀ.ਐੱਮ ਨੇ ਪਟਿਆਲਾ ਚ ਸ਼ਾਂਤੀ ਸਥਾਪਿਤ ਹੋਣ ਦੀ ਪੂਸ਼ਟੀ ਕੀਤੀ ਹੈ । ਉਨ੍ਹਾਂ ਸਾਫ ਕੀਤਾ ਹੈ ਕਿ ਕਿਸੇ ਨੂੰ ਵੀ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ।
ਸ਼ਿਵ ਸੈਨਾ ਵਲੋਂ ਖਾਲਿਸਤਾਨੀ ਵਿਰੋਧੀ ਰੋਸ ਮਾਰਚ ਕੱਢੇ ਜਾਣ ਦੇ ਰੋਸ ਵਜੋਂ ਸਿੱਖ ਸੰਗਠਨਾਂ ਦੇ ਟਕਰਾਅ ਹੋ ਗਿਆ ।ਇਸ ਦੌਰਾਨ ਕਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ । ਦੋਹਾਂ ਧਿਰਾਂ ਵਿਚਕਾਰ ਹੋਏ ਟਕਰਾਅ ਦੌਰਾਨ ਪੱਥਰਬਾਜੀ ਅਤੇ ਗੋਲੀ ਚਲਾਉਣ ਦੀ ਵੀ ਖਰਬ ਮਿਲੀ ਹੈ ।ਮਾਮਲਾ ਭੱਖਦਾ ਹੋਇਆ ਵੇਖ ਪੁਲਿਸ ਨੇ ਹਵਾਈ ਫਾਇਰ ਕਰਕੇ ਦੋਹਾਂ ਧਿਰਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ।ਸਿੱਖ ਸੰਗਠਨਾਂ ਨੇ ਦੂਜੇ ਧਿਰ ‘ਤੇ ਗੋਲੀ ਚਲਾਉਣ ਦੇ ਇਲਜ਼ਾਮ ਲਗਾਏ ਹਨ । ਦਾਅਵਾ ਕੀਤਾ ਜਾ ਰਿਹਾ ਹੈ ਫਾਇਰਿੰਗ ਦੌਰਾ ਇਕ ਸਿੰਘ ਦੇ ਗੋਲੀ ਵੀ ਲੱਗੀ ਹੈ । ਪੁਲਿਸ ਵੋਂ ਫਿਲਹਾਲ ਅਜਿਹੀ ਕੋਈ ਪੂਸ਼ਟੀ ਨਹੀਂ ਕੀਤੀ ਗਈ ਹੈ । ਖਬਰ ਲਿਖੇ ਜਾਣ ਤੱਕ ਦੋਹਾਂ ਧਿਰਾਂ ਵਲੋਂ ਵੱਖ ਵੱਖ ਥਾਵਾਂ ‘ਤੇ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ ।

Koo App

ਪਟਿਆਲਾ ’ਚ ਹੋਈ ਘਟਨਾ ’ਤੇ DGP ਤੇ ਸਾਰੇ ਵੱਡੇ ਅਫ਼ਸਰਾਂ ਦੀ ਮੀਟਿੰਗ ਬੁਲਾਈ। ਮਾਮਲੇ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਤੇ ਅਫ਼ਸਰਾਂ ਨੂੰ ਸਖ਼ਤ ਹਦਾਇਤ ਦਿੱਤੀ ਕਿ ਇੱਕ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ। ਪੰਜਾਬ ਵਿਰੋਧੀ ਤਾਕਤਾਂ ਨੂੰ ਕਿਸੇ ਵੀ ਕੀਮਤ ’ਤੇ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਕਰਨ ਦਿਆਂਗੇ। – CM ਭਗਵੰਤ ਮਾਨ Bhagwant Mann #arvindkejriwal #BhagwantMann #anmolgaganmaan #RaghavChadha #punjabcm #aap #AapParty #AAPPunjab #AAPPunjab2022 #mission22 #ArvindKejriwal #arvindkejriwalji #bhagwantmannji #bhagwantmanncm #cmpunjab #cmpunjab2022

MLA Rajinderpal Kaur Chhina (@mlarajinderpalkaurchhina) 30 Apr 2022