ਜਲੰਧਰ- ਸ਼ੁਕਰਵਾਰ ਨੂੰ ਆਮ ਆਦਮੀ ਪਾਰਟੀ ਨੇ 30 ਹੋਰ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ.ਇਸ ਤੋਂ ਪਹਿਲਾਂ ਉਹ 10 ਉਮੀਦਵਾਰ ਐਲਾਨ ਚੁੱਕੀ ਹੈ.ਜੇਕਰ ਇਸ ਦੂਜੀ ਲਿਸਟ ਦੀ ਗੱਲ ਕੀਤੀ ਜਾਵੇ ਤਾਂ ਕੁੰਵਰ ਵਿਜੇ ਪ੍ਰਤਾਪ ਹੀ ਸਟਾਰ ਨੇਤਾ ਵਜੋਂ ਨਜ਼ਰ ਆ ਰਹੇ ਹਨ .ਇਸਤੋਂ ਪਹਿਲਾਂ ਐਲਾਨੇ ਗਏ ਉਮੀਦਵਾਰਾਂ ‘ਚ ਵਿਧਾਇਕਾਂ ਨੂੰ ਹੀ ਤਵੱਜੋ ਦਿੱਤੀ ਗਈ ਸੀ.
ਆਮ ਆਦਮੀ ਪਾਰਟੀ ਦੇ ਪ੍ਰਧਾਨ ਜਾਂ ਫਿਰ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਬਕਾ ਆਈ.ਆਰ.ਐੱਸ ਅਫਸਰ ਹਨ.ਪੰਜਾਬ ਵੱਲ ਝਾਤ ਮਾਰੀਏ ਤਾਂ ਇੱਥੋਂ ਦੀ ਕਮਾਨ ਭਗਵੰਤ ਮਾਨ ਦੇ ਹੱਥ ਹੈ ਜੋਕਿ ਕਲਾਕਾਰ ਰਹੇ ਹਨ.ਸੋ ਹਾਈਕਮਾਨ ਅਤੇ ਸੂਬੇ ਦਾ ਮੇਲ ਇਸ ਵਾਰ ਉਮੀਦਵਾਰਾਂ ‘ਤੇ ਵੀ ਨਜ਼ਰ ਆ ਰਿਹਾ ਹੈ.ਜਾਰੀ ਹੋਏ ਨਾਵਾਂ ਚ ਕੁੰਵਰ ਵਿਜੇ ਪ੍ਰਤਾਪ ਪੁਲਿਸ ਅਫਸਰ ਰਹੇ ਹਨ.ਇਨ੍ਹਾਂ ਦੇ ਨਾਲ ਹੀ ਬਲਕਾਰ ਸਿੰਘ ਨੂੰ ਵੀ ਟਿਕਟ ਦਿੱਤੀ ਗਈ ਹੈ.ਦੋਹੇਂ ਇੱਕੋ ਹੀ ਵਿਭਾਗ ਯਾਨੀ ਕੀ ਪੰਜਾਬ ਪੁਲਿਸ ਤੋਂ ਆਏ ਹਨ.
ਹੁਣ ਗੱਲ ਕਰਦੇ ਹਾਂ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਕਲਾਕਾਰ ਇੰਡਸਟ੍ਰੀ ਦੀ.ਅਨਮੋਲ ਗਗਨ ਮਾਨ ਦੇ ਨਾਲ ਬਲਕਾਰ ਸਿੱਧੂ ਨੇ ਇਸ ਲਿਸਟ ਚ ਥਾਂ ਬਣਾ ਕੇ ਕਲਾਕਾਰ ਬਿਰਾਦਰੀ ਦਾ ਬੋਲਬਾਲਾ ਬਰਕਰਾਰ ਰਖਿਆ ਹੈ.ਅਜੇ ਬਾਕੀ ਸੀਟਾਂ ‘ਤੇ ਐਲਾਨ ਹੋਣੇ ਬਾਕੀ ਹਨ.ਇਹ ਜੋ ਨਾਂ ਪਹਿਲਾਂ ਲਿਖੇ ਗਏ ਹਨ ਕੁੱਲ ਮਿਲਾ ਕੇ ਅੱਜ ਦੀ ਲਿਸਟ ਦੇ ਨਾਮਵਰ ਨਾਂ ਹਨ.ਸੋ ਇਹ ਤਾਂ ਸਾਬਿਤ ਹੋ ਹੀ ਰਿਹਾ ਹੈ ਕੀ ਆਮ ਆਦਮੀ ਪਾਰਟੀ ਵਿਧਾਨ ਸਭਾ ਦੀ ਜ਼ਿੰਮੇਵਾਰੀ ਅਫਸਰਾਂ ਅਤੇ ਕਲਾਕਾਰਾਂ ‘ਤੇ ਪਾਈ ਫਿਰਦੀ ਹੈ.
ਪਰ ਜੇਕਰ ਪਿਛਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਉਮੀਦਵਾਰਾਂ ਚ ਐੱਚ.ਐੱਸ.ਫੂਲਕਾ ਅਤੇ ਕੰਵਰ ਸੰਧੂ ਵਰਗੇ ਧਾਕੜ ਨਾਂ ਵੀ ਸ਼ਾਮਿਲ ਸਨ.ਇਨਾਂ ਦੀ ਭਰਪਾਈ ਕੌਣ ਕਰੇਗਾ ,ਇਹ ਫਿਲਹਾਲ ਸਪਸ਼ਟ ਨਹੀਂ ਹੋ ਪਾਇਆ ਹੈ.2022 ਦੀਆਂ ਚੋਣਾਂ ਮੁਸ਼ਕਿਲ ਜੰਗ ਚ ਤਬਦੀਲ ਹੁੰਦੀਆਂ ਜਾਪ ਰਹੀਆਂ ਹਨ.ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਦੀ ਐਂਟਰੀ ਤੋਂ ਬਾਅਦ ਜਿੱਤ ਦੇ ਫਰਕ ਚ ਬਹੁਤੇ ਅੰਕੜੇ ਵੇਖਨ ਨੂੰ ਘੱਟ ਹੀ ਮਿਲਣਗੇ.ਸੋ ਆਸ ਹੈ ਕੀ ਆਮ ਆਦਮੀ ਪਾਰਟੀ ਅਗਲੀ ਲਿਸਟ ਚ ਵੱਡੇ ਨਾਂ ਸ਼ਾਮਿਲ ਕਰਕੇ ਵਿਰੋਧੀਆਂ ਦੇ ਮੱਥੇ ‘ਤੇ ਪਸੀਨੇ ਲਿਆਉਣ ਦੀ ਕੋਸ਼ਿਸ਼ ਕਰੇਗੀ.