ਲਾਹੌਰ : ਤਾਲਿਬਾਨ ਦੇ ਅਫਗਾਨਿਸਤਾਨ ਉੱਤੇ ਕਬਜ਼ਾ ਕਰਨ ਦੇ ਨਾਲ, ਉੱਥੋਂ ਦੀਆਂ ਔਰਤਾਂ ਦੀਆਂ ਸਮੱਸਿਆਵਾਂ ਵਿਚ ਕਾਫ਼ੀ ਵਾਧਾ ਹੋਇਆ ਹੈ। ਇਸ ਦੌਰਾਨ ਅਫਗਾਨਿਸਤਾਨ ਦੀ ਨੌਜਵਾਨ ਮਹਿਲਾ ਫੁੱਟਬਾਲ ਟੀਮ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਪਾਕਿਸਤਾਨ ਦੇ ਲਾਹੌਰ ਪਹੁੰਚ ਗਈ ਹੈ।ਤੁਹਾਨੂੰ ਦੱਸ ਦੇਈਏ ਕਿ ਮਹਿਲਾ ਟੀਮ ਤਾਲਿਬਾਨ ਤੋਂ ਅੱਖ ਬਚਾਉਂਦਿਆਂ ਪਾਕਿਸਤਾਨ ਪਹੁੰਚਣ ਵਿਚ ਕਾਮਯਾਬ ਰਹੀ ਹੈ।
ਇਨ੍ਹਾਂ ਮੁਸ਼ਕਿਲਾਂ ਦੇ ਵਿਚਕਾਰ, ਹੁਣ ਇਹ ਟੀਮ ਕਿਸੇ ਤੀਜੇ ਦੇਸ਼ ਵਿਚ ਰਹਿਣ ਲਈ ਸ਼ਰਣ ਮੰਗ ਰਹੀ ਹੈ। ਪਾਕਿਸਤਾਨ ਫੁਟਬਾਲ ਫੈਡਰੇਸ਼ਨ ਦੇ ਇਕ ਸੀਨੀਅਰ ਅਧਿਕਾਰੀ ਉਮਰ ਜ਼ਿਆ ਨੇ ਇਕ ਬਿਆਨ ਵਿਚ ਕਿਹਾ ਕਿ ਮਹਿਲਾ ਟੀਮ 30 ਦਿਨਾਂ ਤੱਕ ਪਾਕਿਸਤਾਨ ਵਿਚ ਰਹੇਗੀ ਅਤੇ ਫਿਰ ਕਿਸੇ ਹੋਰ ਦੇਸ਼ ਵਿਚ ਰਹਿਣ ਲਈ ਚਲੀ ਜਾਵੇਗੀ।
ਮਹਿਲਾ ਟੀਮ ਇਸ ਵੇਲੇ ਲਾਹੌਰ ਦੇ ਗੱਦਾਫੀ ਸਟੇਡੀਅਮ ਦੇ ਅੰਦਰ ਫੀਫਾ ਹਾਊਸ ਵਿਚ ਠਹਿਰੀ ਹੋਈ ਹੈ। ਤਾਲਿਬਾਨ ਨੇ ਆਪਣੀ ਪਿਛਲੀ ਸਰਕਾਰ ਦੌਰਾਨ 1996 ਤੋਂ 2001 ਤੱਕ ਅਫਗਾਨਿਸਤਾਨ ਵਿਚ ਔਰਤਾਂ ਉੱਤੇ ਕਈ ਪਾਬੰਦੀਆਂ ਲਗਾਈਆਂ ਸਨ। ਕੁੜੀਆਂ ਸਕੂਲ ਨਹੀਂ ਜਾ ਸਕਦੀਆਂ ਸਨ ਅਤੇ ਔਰਤਾਂ ਕੰਮ ਵੀ ਨਹੀਂ ਕਰ ਸਕਦੀਆਂ ਸਨ, ਨਾਲ ਹੀ ਔਰਤਾਂ ਦੇ ਖੇਡਣ ‘ਤੇ ਵੀ ਪਾਬੰਦੀ ਸੀ।
ਟੀਵੀ ਪੰਜਾਬ ਬਿਊਰੋ