ਚੰਡੀਗੜ੍ਹ- ਪੰਜਾਬ ਚ ਵੱਧ ਰਹੇ ਗੈਂਗਸਟਰ ਕਲਚਰ ਨੂੰ ਖਤਮ ਕਰਨ ਲਈ ਸੀ.ਐੱਮ ਭਗਵੰਤ ਮਾਨ ਨੇ ਸਖਤ ਰੂਪ ਅਪਣਾਇਆ ਹੈ ।ਰੋਜ਼ਾਨਾ ਪੰਜਾਬ ਭਰ ਤੋਂ ਆ ਰਹੀਆਂ ਖਬਰਾਂ ਤੋਂ ਅਲਰਟ ਹੋਈ ਮਾਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ।ਸੀ.ਐੱਮ ਮਾਨ ਨੇ ਗਲੀ ਗਲੀ ਚ ਪੈਦਾ ਹੋ ਰਹੇ ਗੈਂਗਸਟਰਾਂ ਨੂੰ ਖਤਮ ਕਰਨ ਲਈ ਐਂਟੀ ਗੈਂਗਸਟਰ ਸੈੱਲ ਬਨਾਉਣ ਦਾ ਐਲਾਨ ਕੀਤਾ ਹੈ ।ਇਹ ਖਾਸ ਟੀਮ ਸੂਬੇ ਭਰ ਚੋਂ ਗੈਂਗਸਟਰਾਂ ਦਾ ਸਫਾਇਆ ਕਰੇਗੀ ।
ਮੁੱਖ ਮੰਤਰੀ ਭਗਵੰਤ ਮਾਨ ਨੇ ਡੀ.ਜੀ.ਪੀ ਸਮੇਤ ਸਾਰੇ ਜਿਲਿ੍ਹਆ ਦੇ ਕਮਿਸ਼ਨਰਾਂ ਅਤੇ ਹੋਰ ਵਿਭਾਗਾਂ ਦੇ ਅਫਸਰਾਂ ਨਾਲ ਬੈਠਕ ਕਰ ਇਹ ਐਲਾਨ ਕੀਤਾ ਹੈ ।ਇਸ ਸੈੱਲ ਦਾ ਮੁੱਖੀ ਏ.ਡੀ.ਜੀ.ਪੀ ਰੈਂਕ ਦੇ ਅਫਸਰ ਨੂੰ ਬਣਾਇਆ ਜਾਵੇਗਾ ।
ਵੈਸੇ ਤਾਂ ਸਾਬਕਾ ਕਾਂਰਸ ਸਰਕਾਰ ਵਲੋਂ ਵੀ ਆਰਗਨਾਇਜ਼ਡ ਕਰਾਇਮ ਕੰਟਰੋਲ ਯੂਨਿਟ ਬਣਾਇਆ ਗਿਆ ਸੀ ।ਦੱਸਿਆ ਜਾ ਰਿਹਾ ਹੈ ਕਿ ਇਸੇ ਯੂਨਿਟ ਦਾ ਨਾਂ ਬਦਲ ਕੇ ‘ਆਪ’ ਸਰਕਾਰ ਵਲੋਂ ਨਵੀਂ ਪੇਸ਼ ਕਦਮੀ ਕੀਤੀ ਗਈ ਹੈ ।