● On air now · ਟੀਵੀ ਪੰਜਾਬ

Punjabi News · Since 2013

Breaking

ਦਵਿੰਦਰ ਬੰਬੀਹਾ ਗਰੁੱਪ ਨੂੰ ਝਟਕਾ, ਸ਼ਾਰਪ ਸ਼ੂਟਰ ਨੀਰਜ ਚਸਕਾ ਕਾਬੂ

ਚੰਡੀਗੜ੍ਹ- ਗੈਂਗਸਟਰਾਂ ਖਿਲਾਫ ਪੰਜਾਬ ਸਰਕਾਰ ਵਲੋਂ ਵਿੱਡੀ ਗਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਐਂਟੀ ਟਾਸਕ ਫੋਰਸ ਵਲੋ ਇਕ ਨਾਮੀ ਸ਼ਾਰਪ ਸ਼ੂਟਰ ਨੂੰ ਕਾਬੂ ਕੀਤਾ ਗਿਆ । ਦੱਸਿਆ ਜਾ ਰਿਹਾ ਹੈ ਕਿ ਨੀਰਜ ਚਸਕਾ ਗੁਰਲਾਲ ਹੱਤਿਆ ਕਾਂਡ ਵਿਚ…


ਚੰਡੀਗੜ੍ਹ- ਗੈਂਗਸਟਰਾਂ ਖਿਲਾਫ ਪੰਜਾਬ ਸਰਕਾਰ ਵਲੋਂ ਵਿੱਡੀ ਗਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਐਂਟੀ ਟਾਸਕ ਫੋਰਸ ਵਲੋ ਇਕ ਨਾਮੀ ਸ਼ਾਰਪ ਸ਼ੂਟਰ ਨੂੰ ਕਾਬੂ ਕੀਤਾ ਗਿਆ । ਦੱਸਿਆ ਜਾ ਰਿਹਾ ਹੈ ਕਿ ਨੀਰਜ ਚਸਕਾ ਗੁਰਲਾਲ ਹੱਤਿਆ ਕਾਂਡ ਵਿਚ ਸ਼ਾਮਲ ਸੀ। ਇਹ ਦੇਸ਼ ਦੇ ਵੱਖ ਵੱਖ ਸੂਬਿਆਂ ਦੀ ਪੁਲਿਸ ਨੂੰ ਕਈ ਮਾਮਲਿਆਂ ਵਿਚ ਲੋਂੜੀਦੀਆਂ ਸੀ। ਪੁਲਿਸ ਸੂਤਰਾਂ ਮੁਤਾਬਕ ਇਹ ਲੰਬੇ ਸਮੇਂ ਤੋਂ ਵੱਖ ਵੱਖ ਭੇਸ ਬਦਲ ਕੇ ਰਹਿ ਰਿਹਾ ਸੀ। ਅੱਜ ਵੀ ਪੁਲਿਸ ਨੇ ਇਸ ਨੂੰ ਇਕ ਵੱਖਰੇ ਭੇਸ ਵਿਚ ਗ੍ਰਿਫ਼ਤਾਰ ਕੀਤਾ ਹੈ।

ਇਸ ਦੀ ਗ੍ਰਿਫਤਾਰੀ ਨਾਲ ਦਵਿੰਦਰ ਬੰਬੀਹਾ ਗਰੁੱਪ ਬੌਖਲਾਹਟ ’ਚ ਆ ਗਿਆ ਹੈ। ਇਸੇ ਤਹਿਤ ਉਸ ਨੇ ਇਕ ਫੇਸਬੁੱਕ ਪੋਸਟ ਪਾਈ ਹੈ,ਜਿਸ ਵਿਚ ਪੰਜਾਬ ਪੁਲਿਸ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਨੀਰਜ ਚਸਕਾ ਦਾ ਐਨਕਾਉਂਟਰ ਨਾ ਕਰੇ। ਜੇ ਕੁਝ ਵੀ ਹੋਇਆ ਤਾਂ ਨਤੀਜੇ ਬਹੁਤ ਭਿਆਨਕ ਹੋਣਗੇ।


Filed under