ਚੰਡੀਗੜ੍ਹ- ‘ਆਪ’ ਨੇਤਾ ਰਾਘਵ ਚੱਢਾ ਨੇ ਚਾਹੇ ਮੰਗਲਵਾਰ ਨੂੰ ਇਹ ਇਸ਼ਾਰਾ ਕਰ ਦਿੱਤਾ ਸੀ ਕੀ ਦੋ ਦਿਨੀ ਪੰਜਾਬ ਫੇਰੀ ‘ਤੇ ਆ ਰਹੇ ਪਾਰਟੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਪੰਜਾਬ ਲਈ ਸੀ.ਐੱਮ ਚਿਹਰੇ ਦਾ ਐਲਾਨ ਕਰ ਦੇਣਗੇ.ਪਰ ਇਸਦੇ ਉਲਟ ਸਵੇਰ ਚੜਦਿਆਂ ਹੀ ਪੰਜਾਬ ਪੁੱਜੇ ਕੇਜਰੀਵਾਲ ਨੇ ਭਗਵੰਤ ਮਾਨ ਸਮਰਥਕਾਂ ਨੂੰ ਨਿਰਾਸ਼ ਕਰ ਦਿੱਤਾ.ਚੰਡੀਗੜ੍ਹ ਏਅਰਪੋਰਟ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਕੇਜਰੀਵਾਲ ਨੇ ਕਿਹਾ ਕੀ ਅਗਲੇ ਹਫਤੇ ਤੱਕ ਪੰਜਾਬ ਦੀ ਜਨਤਾ ਨੂੰ ਉਨ੍ਹਾਂ ਦਾ ਨੇਤਾ ਮਿਲ ਜਾਵੇਗਾ.
ਲੰਮੀ ਕਸ਼ਮਕਸ਼ ਅਤੇ ਪਾਰਟੀ ਚ ਅੰਦਰਖਾਤੇ ਹੋ ਰਹੇ ਵਿਰੋਧ ਦੇ ਬਾਵਜੂਦ ਵੀ ਕੇਜਰੀਵਾਲ ਪੰਜਾਬ ਚੋਣਾ ਲਈ ਮੁੱਖ ਚਿਹਰੇ ਦਾ ਐਲਾਨ ਨਹੀਂ ਕਰ ਰਹੇ ਹਨ.ਵਿਧਾਇਕ ਰੂਬੀ ਇਹੋ ਹੀ ਇਲਜ਼ਾਮ ਲਗਾਉਂਦੀ ਹੋਈ ਪਾਰਟੀ ਛੱਡ ਕੇ ਕਾਂਗਰਸ ਚ ਸ਼ਾਮਿਲ ਹੋ ਗਈ.ਸੰਗਰੂਰ-ਬਰਨਾਲਾ ਚ ਵੀ ਨੁਕੱੜ ਮੀਟਿੰਗਾਂ ਰਾਹੀਂ ‘ਆਪ’ ਵਰਕਰ ਭਗਵੰਤ ਦੇ ਹੱਕ ਚ ਅਵਾਜ਼ ਚੁੱਕ ਚੁੱਕੇ ਹਨ.ਪਰ ਇਸ ਸੱਭ ਦੇ ਬਾਵਜੂਦ ਪਾਰਟੀ ਹਾਈਕਮਾਨ ਵਲੋਂ ਸਸਪੈਂਸ ਬਰਕਰਾਰ ਰਖਿਆ ਜਾ ਰਿਹਾ ਹੈ.
ਕੇਜਰੀਵਾਲ ਅੱਜ ਦੋਦਿਨਾਂ ਦੀ ਫੇਰੀ ‘ਤੇ ਪੰਜਾਬ ਆਏ ਹਨ.ਪਾਰਟੀ ਸੂਤਰਾਂ ਮੁਤਾਬਿਕ ਕੇਜਰੀਵਾਲ ਇਸ ਦੌਰਾਨ ਵੱਡੇ ਧਮਾਕੇ ਕਰਨ ਜਾ ਰਹੇ ਹਨ.