ਚੰਡੀਗੜ੍ਹ- ਚੰਡੀਗੜ੍ਹ ਨਗਰ ਨਿਗਮ ‘ਚ ਇੱਕ ਵਬਾਰ ਫਿਰ ਤੋਂ ਭਾਜਪਾ ਨੇ ਕਬਜ਼ਾ ਕਰ ਲਿਆ ਹੈ । ਲੰਮੇ ਡ੍ਰਾਮੇ ਤੋਂ ਬਾਅਦ ਅੱਜ ਹੋਈਆਂ ਚੋਣਾ ਚ ਭਾਜਪਾ ਨੇ ਬਾਜੀ ਮਾਰਦਿਆਂ ਹੋਇਆਂ ਮੇਅਰ ਦੀ ਕੁਰਸੀ ‘ਤੇ ਕਬਜ਼ਾ ਕੀਤਾ ਹੈ ।ਇਨ੍ਹਾਂ ਚੋਣਾ ਦਾ ਕਾਂਗਰਸ ਅਤੇ ਅਕਾਲੀ ਦਲ ਦੇ ਕੌਂਸਲਰਾਂ ਵਲੋਂ ਬਾਈਕਾਟ ਕੀਤਾ ਗਿਆ ।ਭਾਜਪਾ ਅਤੇ ‘ਆਪ’ ਵਿਚਕਾਰ ਹੋਏ ਮੁਕਾਬਲੇ ਚ ਕੁੱਲ 29 ਵੋਟਾਂ ਪਈਆਂ । ਭਾਜਪਾ ਦੇ ਅਨੂਪ ਗੁਪਤਾ ਨੂੰ 15 ਵੋਟਾਂ ਮਿਲੀਆਂ ਜਦਕਿ ‘ਆਪ’ ਦੇ ਜਸਬੀਰ ਸਿੰਘ ਲਾਡੀ 14 ਵੋਟਾਂ ਹਾਸਲ ਕਰ ਸਕੇ ।ਕੁੱਲ੍ਹ 28 ਕੌਂਸਲਰਾਂ ਦੀ ਵੋਟ ਤਾਂ ਠੀਕ ਪਈ ਪਰ ਭਾਜਪਾ ਇੱਕ ਵਾਰ ਫਿਰ ਆਪਣੀ ਸਾਂਸਦ ਕਿਰਨ ਖੇਰ ਦੀ ਵੋਟ ਨਾਲ ਬਾਜ਼ੀ ਮਾਰ ਗਈ ।
Filed under

