ਕਿਸਾਨਾ ਨੂੰ ਲਾਰਾ ਲਗਾ ਦਿੱਲੀ ਨਿਕਲੇ ਸੀ.ਐੱਮ, ਕਿਸਾਨਾ ਲਾਇਆ ਪੱਕਾ ਮੋਰਚਾ

ਚੰਡੀਗੜ੍ਹ- ਕਿਸਾਨਾ ਦੀਆਂ ਕਰੀਬ 23 ਜੱਥੇਬੰਦੀਆਂ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਵਲੋਂ ਚੰਡੀਗੜ੍ਹ-ਮੁਹਾਲੀ ਬਾਰਡਰ ‘ਤੇ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈ ।ਸਰਕਾਰ ਨੇ ਕਿਸਾਨਾ ਨੂੰ ਰੋਕਣ ਲਈ ਤਿੰਨ ਪੱਧਰ ਦੀ ਬੈਰੀਕੇਡਿੰਗ ਕੀਤੀ ਹੋਈ ਸੀ । ਕਿਸਾਨਾ ਨੇ ਸਿਰਫ ਇਕ ਨਾਕਾ ਤੋੜ ਧਰਨਾ ਲਗਾ ਦਿੱਤਾ ਹੈ । ਇਸ ਦੌਰਾਨ ਸੀ.ਐੱਮ ਭਗਵੰਤ ਮਾਨ ਦਿੱਲੀ ਨਿਕਲ ਗਏ ਹਨ ।ਕਿਸਾਨਾ ਨੇ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾ ਮੰਨਣ ਲਈ 24 ਘੰਟੇ ਦਾ ਅਲਟੀਮੇਟਮ ਦਿੱਤਾ ਹੈ ।

ਕਿਸਾਨਾ ਨੇ ਪਹਿਲਾ ਹੀ ਚੰਡੀਗੜ੍ਹ ਮੋਰਚੇ ਦਾ ਐਲਾਨ ਕਰ ਦਿੱਤਾ ਸੀ । ਜਿਵੇਂ ਹੀ ਕਿਸਾਨ ਗੁਰਦੁਆਰਾ ਅੰਬ ਸਾਹਿਬ ਇਕੱਤਰ ਹੋਣੇ ਸ਼ੁਰੂ ਹੋਏ । ਸਰਕਾਰ ਨੇ ਕਿਸਾਨਾ ਨਾਲ ਗੱਲਬਾਤ ਕਰਨ ਦੀ ਗੱਲ ਕੀਤੀ । ਕਿਸਾਨ ਨੇਤਾਵਾਂ ਨੂੰ ਲੈਣ ਲਈ ਬਸ ਵੀ ਭੇਜ ਦਿੱਤੀ ਗਈ । ਫਿਰ ਅਚਾਨਕ ਸਮੇਂ ਚ ਤਬਦੀਲੀ ਕਰ ਦਿੱਤੀ ਗਈ । ਕੁੱਲ ਮਿਲਾ ਕੇ ਅੱਧਾ ਦਿਨ ਕਿਸਾਨਾ ਨੂੰ ਸਰਕਾਰ ਨੇ ਭੰਬਲਭੂਸੇ ਚ ਹੀ ਫਸਾਈ ਰਖਿਆ । ਸਰਕਾਰ ਦੀ ਅਣਦੇਖੀ ਦੇਖ ਕਿਸਾਨਾ ਨੇ ਕੂਚ ਕਰਨਾ ਸ਼ੁਰੂ ਕਰ ਦਿੱਤਾ । ਕਿਸਾਨ ਫਿਲਹਾਲ ਮੁਹਾਲੀ-ਚੰਡੀਗੜ੍ਹ ਬਾਰਡਰ ‘ਤੇ ਬੈਠੇ ਹਨ । ਕਿਸਾਨਾ ਦਾ ਕਹਿਣਾ ਹੈ ਕਿ ਫਿਲਹਾਲ ਇਕ ਬੈਰੀਕੇਡ ਹੀ ਤੋੜਿਆ ਗਿਆ ਹੈ ।ਜੇਕਰ ਕੱਲ੍ਹ ਤੱਕ ਸਰਕਾਰ ਨੇ ਕੋਈ ਹਾਮੀ ਨਾ ਭਰੀ ਤਾਂ ਅਗਲੇ ਬੈਰੀਕੇਡ ਤੋਭ ਕੇ ਚੰਡੀਗੜ੍ਹ ਚ ਐਂਟਰੀ ਕਰ ਦਿੱਤੀ ਜਾਵੇਗੀ ।