ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ‘ਤੇ ਜਾਨਲੇਵਾ ਹਮਲਾ, ਕਾਤਲ ਕਾਬੂ

ਅੰਮ੍ਰਿਤਸਰ- ਅੰੰਮ੍ਰਿਤਸਰ ਸ਼ਹਿਰ ਤੋਂ ਵੱਡੀ ਖਬਰ ਆਈ ਹੈ । ਇੱਥੇ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸੁਦੀਰ ਸੂਰੀ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਸੂਰੀ ਆਪਣੇ ਸਮਰਥਕਾਂ ਨਾਲ ਗੋਪਾਲ ਮੰਦਿਰ ਦੇ ਬਾਹਰ ਧਰਨਾ ਦੇ ਰਹੇ ਸਨ । ਇਸ ਦੌਰਾਨ ਕਾਰ ‘ਤੇ ਆਏ ਇਕ ਨੌਜਵਾਨ, ਜਿਸਦੀ ਉਸੇ ਥਾਂ ‘ਤੇ ਹੀ ਦੁਕਾਨ ਹੈ , ਨੇ ਸੂਰੀ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਮੌਕੇ ‘ਤੇ ਸੂਰੀ ਦੇ ਗਨਮੈਨ ਅਤੇ ਸਾਥੀਆਂ ਵਲੋਂ ਵੀ ਫਾਇਰ ਕੀਤੇ ਗਏ । ਪਰ ਨੌਜਵਾਨ ਹਮਲੇ ਨੂੰ ਅੰਮਾਨ ਦੇਣ ਤੋਂ ਬਾਹਰ ਇਕ ਘਰ ਚ ਲੁੱਕ ਗਿਆ । ਮੌਕੇ ‘ਤੇ ਪੁੱਜੀ ਪੁਲਿਸ ਨੇ ਹਮਲਾਵਰ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ । ਗ੍ਰਿਫਤਾਰ ਨੌਜਵਾਨ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ ।