Vancouver- ਲੌਂਗਸ਼ੋਰ ਵਰਕਰਜ਼ ਯੂਨੀਅਨ ਅਤੇ ਇੰਪਲਾਇਰਜ਼ ਐਸੋਸੀਏਸ਼ਨ ਨੇ ਬੀਤੀ ਰਾਤ ਇੱਕ ਨਵੇਂ ਆਰਜ਼ੀ ਸਮਝੌਤੇ ਦਾ ਐਲਾਨ ਕੀਤਾ, ਜਿਸ ਦੇ ਨਾਲ ਬ੍ਰਿਟਿਸ਼ ਕੋਲੰਬੀਆ ’ਚ ਪਿਛਲੇ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਬੰਦਰਗਾਹ ਮਸਲਾ ਹੱਲ ਹੋਣ ਦੀ ਉਮੀਦ ਬੱਝ ਗਈ ਹੈ। ਹਾਲਾਂਕਿ ਸਮਝੌਤੇ ਦਾ ਪੂਰਾ ਵੇਰਵਾ ਜਾਰੀ ਨਹੀਂ ਕੀਤਾ ਗਿਆ ਹੈ ਪਰ ਦੋਹਾਂ ਪੱਖਾਂ ਨੇ ਐਤਵਾਰ ਰਾਤ ਨੂੰ ਇੱਕ ਸਾਂਝੇ ਬਿਆਨ ’ਚ ਰਿਹਾ ਕਿ ਉਹ ਆਪਣੇ ਮੈਂਬਰਾਂ ਨੂੰ ਇਸ ਨੂੰ ਪ੍ਰਵਾਨ ਕਰਨ ਦੀ ਸਿਫ਼ਾਰਿਸ਼ ਕਰ ਰਹੇ ਹਨ। ਇਸ ਬਾਰੇ ’ਚ ਇੰਟਰਨੈਸ਼ਨਲ ਲੌਂਗਸ਼ੋਰ ਐਂਡ ਵੇਅਰਹਾਊਸ ਯੂਨੀਅਨ ਕੈਨੇਡਾ ਅਤੇ ਬੀ. ਸੀ. ਮੈਰੀਟਾਈਮ ਇੰਪਲਾਇਰਜ਼ ਐਸੋਸੀਏਸ਼ਨ ਨੇ ਕਿਹਾ ਕਿ ਨਵਾਂ ਆਰਜ਼ੀ ਸਮਝੌਤਾ ਕੈਨੇਡਾ ਉਦਯੋਗਿਕ ਸਬੰਧ ਬੋਰਡ ਦੀ ਸਹਾਇਤਾ ਨਾਲ ਸਿਰੇ ’ਤੇ ਪਹੁੰਚਿਆ ਹੈ। ਦੱਸ ਦਈਏ ਕਿ ਜੁਲਾਈ ਮਹੀਨੇ ਦੀ ਸ਼ੁਰੂਆਤ ਤੋਂ ਚੱਲ ਰਿਹਾ ਬੰਦਰਗਾਹ ਕਾਮਿਆਂ ਦਾ ਮਸਲਾ ਬੀਤੇ ਸ਼ੁੱਕਰਵਾਰ ਦੀ ਰਾਤ ਨੂੰ ਇਕ ਨਵੇਂ ਪੜਾਅ ’ਤੇ ਪਹੁੰਚਿਆ ਸੀ, ਜਦੋਂ ਯੂਨੀਅਨ ਨੇ ਮੈਂਬਰਾਂ ਨੇ ਇੰਪਲਾਇਰਜ਼ ਨੇ ਨਾਲ ਹੋਏ ਪਿਛਲੇ ਸੰਭਾਵਿਤ ਸਮਝੌਤੇ ਨੂੰ ਰੱਦ ਕਰ ਦਿੱਤਾ ਸੀ। ਇਸ ਮਗਰੋਂ ਫੈਡਰਲ ਲੇਬਰ ਮੰਤਰੀ ਸੀਮਸ ਓਰੇਗਨ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਹ ਉਗਯੋਗਿਕ ਸਬੰਧ ਬੋਰਡ ਨੂੰ ਇਹ ਨਿਰਧਾਰਿਤ ਕਰਨ ਦਾ ਨਿਰਦੇਸ਼ ਦੇਣਗੇ ਕਿ ਕੀ ਇਸ ਮਸਲੇ ਦਾ ਹੱਲ ਗੱਲਬਾਤ ਹੈ? ਜੇਕਰ ਨਹੀਂ ਹੈ ਤਾਂ ਇੱਕ ਸਮਝੌਤਾ ਜਾਂ ਅੰਤਿਮ ਬਾਈਡਿੰਗ ਆਰਬਿਟਰੇਸ਼ਨ ਲਾਗੂ ਕੀਤੀ ਜਾਵੇ।