ਵਰਲਡ ਕਪ ਤੋਂ ਬਾਅਦ ਭਾਰਤ ਦਾ ਇਹ ਤੇਜ਼ ਗੇਂਦਬਾਜ ਹੋਇਆ ਖੁਸ਼, ਬਣਿਆ ਪਿਤਾ

ਡੈਸਕ- ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਤੇ ਮਸ਼ਹੂਰ ਸਪੋਰਟਸ ਪ੍ਰੇਜੇਂਟਰ ਸੰਜਨਾ ਗਣੇਸ਼ਨ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਬੁਮਰਾਹ ਏਸ਼ੀਆ ਕੱਪ 2023 ਵਿਚ ਹਿੱਸਾ ਲੈ ਰਹੇ ਹਨ ਪਰ ਸੋਮਵਾਰ ਨੂੰ ਉਹ ਤਿੰਨ ਦਿਨ ਲਈ ਮੁੰਬਈ ਰਵਾਨਾ ਹੋ ਗਏ ਸਨ। ਦਰਅਸਲ ਬੁਮਰਾਹ ਆਪਣੇ ਪੁੱਤਰ ਦੇ ਜਨਮ ਲਈ ਹੀ ਮੁੰਬਈ ਗਏ ਸਨ।ਉਹ ਤਿੰਨ ਦਿਨ ਵਿਚ ਵਾਪਸ ਟੀਮ ਇੰਡੀਆ ਨਾਲ ਜੁੜ ਜਾਣਗੇ।

ਏਸ਼ੀਆ ਕੱਪ 2023 ਵਿਚ ਅੱਜ ਭਾਰਤ ਦਾ ਮੁਕਾਬਲਾ ਨੇਪਾਲ ਨਾਲ ਹੋਣਾ ਹੈ ਤੇ ਬੁਮਰਾਹ ਇਸ ਮੈਚ ਵਿਚ ਹਿੱਸਾ ਨਹੀਂ ਲੈ ਸਕਣਗੇ। ਬੁਮਰਾਹ ਨੇ ਸੋਸ਼ਲ ਮੀਡੀਆ ‘ਤੇ ਆਪਣੀ ਦੇ ਪੁੱਤਰ ਦੀ ਤਸਵੀਰ ਸ਼ੇਅਰ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂ ਵੀ ਦੱਸਿਆ ਹੈ।

ਬੁਮਰਾਹ ਤੇ ਸੰਜਨਾ ਨੇ ਆਪਣੇ ਬੇਟੇ ਦਾ ਨਾਂ ਅੰਗਦ ਜਸਪ੍ਰੀਤ ਬੁਮਰਾਹ ਰੱਖਿਆ ਹੈ। ਬੁਮਰਾਹ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ‘ਸਾਡੀ ਛੋਟੀ ਜਿਹੀ ਫੈਮਿਲੀ,ਥੋੜ੍ਹੀ ਵੱਧ ਗਈ ਹੈ। ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ, ਸਵੇਰੇ ਅਸੀਂ ਆਪਣੇ ਪਰਿਵਾਰ ਵਿਚ ਪੁੱਤਰ ਦਾ ਸਵਾਗਤ ਕੀਤਾ। ਅੰਗਦ ਜਸਪ੍ਰੀਤ ਬੁਮਰਾਹ। ਅਸੀਂ ਬਹੁਤ-ਬਹੁਤ ਖੁਸ਼ ਹਾਂ।’

ਭਾਰਤ ਤੇ ਪਾਕਿਸਤਾਨ ਦੇ ਵਿਚ ਏਸ਼ੀਆ ਕੱਪ 2023 ਦਾ ਮੁਕਾਬਲਾ 2 ਸਤੰਬਰ ਨੂੰ ਖੇਡਿਆ ਗਿਆ ਸੀ ਜੋ ਮੀਂਹ ਕਾਰਨ ਰੱਦ ਹੋ ਗਿਆ ਸੀ। ਭਾਰਤੀ ਪਾਰੀ ਪੂਰੀ ਹੋ ਗਈ ਸੀ ਪਰ ਇਸ ਦੇ ਬਾਅਦ ਮੀਂਹ ਕਾਰਨ ਪਾਕਿਸਤਾਨ ਦੀ ਪਾਰੀ ਵਿਚ ਇਕ ਓਵਰ ਦੀ ਵੀ ਗੇਂਦਬਾਜ਼ੀ ਨਹੀਂ ਹੋ ਸਕੀ ਸੀ।ਇਸ ਤਰ੍ਹਾਂ ਤੋਂ ਬੁਮਰਾਹ ਨੂੰ ਏਸ਼ੀਆ ਕੱਰ ਵਿਚ ਅਜੇ ਤੱਕ ਗੇਂਦਬਾਜ਼ੀ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਹੈ।