● On air now · ਟੀਵੀ ਪੰਜਾਬ

Punjabi News · Since 2013

Breaking

ਬਲੋਚਿਸਤਾਨ ਵਿੱਚ ਵੱਡਾ ਗੈਸ ਧਮਾਕਾ, 8 ਲੋਕਾਂ ਦੀ ਮੌਤ

ਟੀਵੀ ਪੰਜਾਬ ਬਿਊਰੋ-ਬਲੋਚਿਸਤਾਨ ਵਿਚ ਇੱਕ ਵੈਲਡਿੰਗ ਵਰਕਸ਼ਾਪ ‘ਚ ਗੈਸ ਸਿਲੰਡਰ ਦਾ ਧਮਾਕਾ ਹੋਣ ਦੀ ਖ਼ਬਰ ਹੈ। ਇਸ ਧਮਾਕੇ ਵਿਚ 8 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਸੋਮਵਾਰ ਸ਼ਾਮ ਨੂੰ ਵਾਸ਼ੁਕ…


ਟੀਵੀ ਪੰਜਾਬ ਬਿਊਰੋ-ਬਲੋਚਿਸਤਾਨ ਵਿਚ ਇੱਕ ਵੈਲਡਿੰਗ ਵਰਕਸ਼ਾਪ ‘ਚ ਗੈਸ ਸਿਲੰਡਰ ਦਾ ਧਮਾਕਾ ਹੋਣ ਦੀ ਖ਼ਬਰ ਹੈ। ਇਸ ਧਮਾਕੇ ਵਿਚ 8 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਸੋਮਵਾਰ ਸ਼ਾਮ ਨੂੰ ਵਾਸ਼ੁਕ ਜ਼ਿਲ੍ਹੇ ਦੇ ਮਾਸ਼ਕੇਲ ਵਿਖੇ ਇੱਕ ਵੈਲਡਿੰਗ ਵਰਕਸ਼ਾਪ ‘ਚ ਵਾਪਰੀ।

ਘਟਨਾ ਦੀ ਖਬਰ ਮਿਲਣ ਤੋਂ ਬਾਅਦ ਪੁਲਸ ਅਤੇ ਬਚਾਅ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਪਹੁੰਚਾਇਆ। ਧਮਾਕਾ ਐਨਾ ਜ਼ੋਰਦਾਰ ਸੀ ਨਾਲ ਲੱਗਦੀਆਂ ਚਾਰ ਹੋਰ ਦੁਕਾਨਾਂ ਵੀ ਨਸ਼ਟ ਹੋ ਗਈਆਂ। ਇਕ ਚਸ਼ਮਦੀਦ ਮੁਤਾਬਿਕ ਧਮਾਕਾ ਉਦੋਂ ਹੋਇਆ ਜਦੋਂ ਕਾਮੇ ਇੱਕ ਗੈਸ ਸਿਲੰਡਰ ਦੀ ਮੁਰੰਮਤ ਲਈ ਵੈਲਡਿੰਗ ਮਸ਼ੀਨ ਦੀ ਵਰਤੋਂ ਕਰ ਰਹੇ ਸਨ। ਮ੍ਰਿਤਕਾਂ ਵਿਚ ਪੰਜ ਅਫਗਾਨ ਨਾਗਰਿਕ ਅਤੇ ਤਿੰਨ ਸਥਾਨਕ ਲੋਕ ਸ਼ਾਮਲ ਹਨ।


Filed under