ਟਰੰਪ ਦੇ ਟੈਰਿਫ਼ ਅਨਿਸ਼ਚਤਿਤਾ ਵਿਚਾਲੇ ਬੀ.ਸੀ. ਨੇ ਰੋਕੀ 1000 ਡਾਲਰ ਟੈਕਸ ਦੀ ਛੋਟ

Victoria- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸਤਾਵਤਿ ‘ਟੈਰਿਫ਼ ਤੋਂ ਪੈਦਾ ਹੋਈ ਆਰਥਕਿ ਅਨਸਿ਼ਚਤਿਤਾ ਨੇ ਬੀ.ਸੀ. ਸਰਕਾਰ ਨੂੰ ਆਪਣੇ ਖਰਚੇ ਘਟਾਉਣ ਲਈ ਮਜਬੂਰ ਕਰ ਦਿੱਤਾ ਹੈ। ਵਿੱਤ ਮੰਤਰੀ ਬਰੈਂਡਾ ਬੇਲੀ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਸਰਕਾਰ 4 ਮਾਰਚ ਦੇ ਸੂਬਾਈ ਬਜਟ ਤੋਂ ਪਹਿਲਾਂ ਚੋਣਾਂ ਦੌਰਾਨ ਵਾਅਦਾ ਕੀਤੇ ਗਏ 1000 ਡਾਲਰ ਦੀ ਛੋਟ ਨੂੰ ਰੋਕ ਦੇਵੇਗੀ। ਬੇਲੀ ਨੇ ਕਿਹਾ ਕਿ ਇਨ੍ਹਾਂ ‘ਲਾਪਰਵਾਹ’ ਅਤੇ ‘ਅਸਥਾਈ’ ਟੈਰਫਿਾਂ ਦੇ ਪ੍ਰਭਾਵਾਂ ਦੀ ਭਵਿੱਖਬਾਣੀ ਕਰਨਾ ਅਸੰਭਵ ਹੈ।
ਬੀ.ਸੀ. ਦੇ ਪ੍ਰੀਮੀਅਰ ਡੇਵਿਡ ਏਬੀ ਪਿਛਲੇ ਸਾਲ ਟੈਕਸ ਕਟੌਤੀ ਦੀ ਘੋਸ਼ਣਾ ਕੀਤੀ, ਜਿਸ ਦੇ ਤਹਿਤ ਪਰਿਵਾਰਾਂ ਅਤੇ ਸਿੰਗਲ ਪੇਰੈਂਟਸ ਨੂੰ 1000 ਡਾਲਰ ਅਤੇ ਬਾਕੀਆਂ ਨੂੰ 500 ਡਾਲਰ ਦਿੱਤੇ ਜਾਣਗੇ।
ਹਾਲਾਂਕਿ ਟਰੰਪ ਦੀਆਂ ਲਗਾਤਾਰ ਆਰਥਕਿ ਧਮਕੀਆਂ ਦੇ ਵਿਚਕਾਰ, ਬੇਲੀ ਨੇ ਕਿਹਾ ਕਿ ਉਹ ਛੋਟ ’ਤੇ ਰੋਕ ਲਗਾ ਰਹੇ ਹਨ ਅਤੇ ਬੀ. ਸੀ. ਪਬਲਿਕ ਸਰਵਿਸਿਜ਼ ’ਚ ਸਾਰੀਆਂ ਆਸਾਮੀਆਂ ’ਤੇ ਭਰਤੀ ’ਤੇ ਪਾਬੰਦੀ ਲਗਾ ਰਹੇ ਹਨ। ਹਾਲਾਂਕਿ, reconciliation, equity, diversity and inclusion (Indigenous Youth Internship Program, Work-Able, Co-op and Youth Employment programs), ਦਾ ਸਮਰਥਨ ਕਰਨ ਵਾਲੇ ਇੰਟਰਨਸ਼ਿਪ ਪ੍ਰੋਗਰਾਮ ਇਸ ਪ੍ਰਕਿਰਿਆ ਤੋਂ ਮੁਕਤ ਹਨ। ਸਰਕਾਰ ਨੇ ਆਪਣੀ ਵੈੱਬਸਾਈਟ ’ਤੇ ਕਿਹਾ, ‘‘ਇਹ ਸਪੱਸ਼ਟ ਹੋ ਗਿਆ ਹੈ ਕਿ ਬੀ. ਸੀ. ਪਬਲਕਿ ਸਰਵਸਿ ਨੂੰ ਮੌਜੂਦਾ ਵਿੱਤੀ ਰੁਕਾਵਟਾਂ ਅਤੇ ਯੂ. ਐੱਸ. ਟੈਰਿਫ਼ਾਂ ਦੇ ਖ਼ਤਰੇ ਦੇ ਜਵਾਬ ’ਚ ਦਲੇਰ ਕਦਮ ਚੁੱਕਣ ਦੀ ਲੋੜ ਹੈ।