ਮੇਰੇ ‘ਚ ਹੀ ਕੋਈ ਕਮੀ ਹੋਵੇਗੀ,ਜੋ ਨਹੀਂ ਬਣਾਇਆ ਮੰਤਰੀ- ਅਮਨ ਅਰੋੜਾ

ਚੰਡੀਗੜ੍ਹ- ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਪ੍ਰੌਫੇਸਰ ਬਲਜਿੰਦਰ ਕੌਰ ਨੇ ਮੀਡੀਆ ਚ ਚੱਲ ਰਹੀਆਂ ਖਬਰਾਂ ਦਾ ਖੰਡਨ ਕੀਤਾ ਹੈ।ਬਲਜਿੰਦਰ ਕੌਰ ਨੇ ਸਾਫ ਕੀਤਾ ਹੈ ਕਿ ਮੰਤਰੀ ਅਹੁਦਾ ਨਾ ਮਿਲਣ ‘ਤੇ ਉਨ੍ਹਾਂ ਨੂੰ ਕੋਈ ਮਲਾਲ ਨਹੀਂ ਹੈ।ਉਨ੍ਹਾਂ ਔਖੇ ਸਮੇਂ ਵੀ ਪਾਰਟੀ ਦਾ ਸਾਥ ਦਿੱਤਾ ਹੈ।ਲਗਾਤਾਰ ਦੂਜੀ ਵਾਰ ਵਿਧਾਇਕ ਬਣਨਾ ਵੀ ਮਾਨ ਵਾਲੀ ਗੱਲ ਹੈ।

ਦਰਅਸਲ ਪ੍ਰੌਫੇਸਰ ਬਲਜਿੰਦਰ ਕੌਰ ਵਲੋਂ ਕੱਲ੍ਹ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾਈ ਗਈ ਸੀ।ਜਿਸ ਨੂੰ ਪਾਰਟੀ ਪ੍ਰਤੀ ਨਾਰਾਜ਼ਗੀ ਵਜੋਂ ਦੇਖਿਆ ਜਾ ਰਿਹਾ ਸੀ।ਚਰਚਾ ਛਿੜੇ ਜਾਣ ਤੋਂ ਬਾਅਦ ਬਲਜਿੰਦਰ ਕੌਰ ਵਲੋਂ ਇਸ ਨੂੰ ਹਟਾ ਦਿੱਤਾ ਗਿਆ ਸੀ।ਇਸੇ ਬਾਬਤ ਹੀ ਹੁਣ ਬੀਬੀ ਕੌਰ ਨੇ ਆਪਣਾ ਪੱਖ ਰਖਿਆ ਹੈ।

ਦੂਜੇ ਪਾਸੇ ਅਮਨ ਅਰੋੜਾ ਦਾ ਵੀ ਇਹੋ ਜਿਹਾ ਬਿਆਨ ਆਇਆ ਹੈ।ਉਨ੍ਹਾਂ ਕਿਹਾ ਕਿ ਸ਼ਾਇਦ ਉਨ੍ਹਾਂ ਚ ਹੀ ਕੋਈ ਕਮੀ ਹੋਵੇਗਾ ਜਿਹੜਾ ਸੀ.ਐੱਮ ਵਲੋਂ ਉਨ੍ਹਾਂ ਨੂੰ ਕੋਈ ਅਹਿਮ ਅਹੁਦਾ ਨਹੀਂ ਦਿੱਤਾ ਗਿਆ।ਰਿਕਾਰਡ ਵੋਟਾਂ ਨਾਲ ਜਿੱਤੇ ਅਮਨ ਨੇ ਕਿਹਾ ਕਿ ਉਹ ਪਾਰਟੀ ਦੇ ਨਿਮਾਣੇ ਜਿਹੇ ਵਰਕਰ ਹਨ ।ਉਨ੍ਹਾਂ ਦਾ ਕੰਮ ਲੋਕਾਂ ਦੀ ਸੇਵਾ ਕਰਨਾ ਹੈ ਅਤੇ ਉਹ ਇਹ ਸੇਵਾ ਕਰਦੇ ਰਹਿਣਗੇ।

ਜ਼ਿਕਰਯੋਗ ਹੈ ਕਿ ਸੀ.ਐੱਮ ਭਗਵੰਤ ਮਾਨ ਵਲੋਂ ਫਿਲਹਾਲ ਦਸ ਮੰਤਰੀ ਬਣਾਏ ਗਏ ਹਨ ਜਿਨ੍ਹਾਂ ਚੋਂ ਜ਼ਿਆਦਾਤਰ ਸੀਨੀਅਰ ਨੇਤਾ ਨਦਾਰਦ ਹਨ।