ਅਗਲੇ ਤਿੰਨ ਦਿਨ ਵਰ੍ਹੇਗਾ ਪਾਣੀ, ਕਿਸਾਨਾਂ ਨੂੰ ਕੀਤਾ ਅਲਰਟ

ਚੰਡੀਗੜ੍ਹ- ਪੰਜਾਬ ‘ਚ ਮਾਨਸੂਨ ਆਪਣਾ ਅਸਲ ਰੂਪ ਵਿਖਾਉਣ ਜਾ ਰਿਹਾ ਹੈ । ਮਾਨਸੂਨ ਦੇ ਪੂਰੀ ਤਰ੍ਹਾਂ ਸਰਗਰਮ ਹੋਣ ਕਾਰਨ ਮੰਗਲਵਾਰ ਤੋਂ ਪੰਜਾਬ ’ਚ ਤਿੰਨ ਦਿਨ ਤਕ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਚੰਡੀਗਡ਼੍ਹ ਨੇ ਆਰੈਂਜ ਅਲਰਟ ਵੀ ਜਾਰੀ ਕੀਤਾ ਹੈ। ਮੰਗਲਵਾਰ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਹੋ ਸਕਦੀ ਹੈ ਜਦਕਿ ਬੁੱਧਵਾਰ ਤੇ ਵੀਰਵਾਰ ਨੂੰ ਪੂਰੇ ਪੰਜਾਬ ’ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ।

ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਵੀ ਸੁਚੇਤ ਕੀਤਾ ਹੈ। ਮਾਹਿਰਾਂ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਜੇ ਭਾਰੀ ਬਾਰਿਸ਼ ਹੁੰਦੀ ਹੈ ਤਾਂ ਸਬਜ਼ੀ ਤੇ ਨਰਮੇ ਵਾਲੇ ਖੇਤਾਂ ’ਚ ਪਾਣੀ ਨਾ ਇਕੱਠਾ ਹੋਣ ਦੇਣ। ਇਸ ਨਾਲ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ। 22 ਜੁਲਾਈ ਤਕ ਫ਼ਸਲਾਂ ’ਤੇ ਕਿਸੇ ਵੀ ਤਰ੍ਹਾਂ ਦੇ ਕੀਟਨਾਸ਼ਕ ਤੇ ਹੋਰ ਦਵਾਈਆਂ ਦਾ ਛਿਡ਼ਕਾਅ ਨਾ ਕਰਨ। ਹਾਲਾਂਕਿ ਝੋਨੇ ਦੀ ਫ਼ਸਲ ਨੂੰ ਭਾਰੀ ਬਾਰਿਸ਼ ਦੇਸੀ ਘਿਓ ਵਾਂਗ ਲੱਗੇਗੀ।