● On air now · ਟੀਵੀ ਪੰਜਾਬ

Punjabi News · Since 2013

Breaking

ਕੈਨੇਡਾ ਨਹੀਂ ਰਿਹੈ ਵਧੀਆ ਮੁਲਕ! ਅਮਰੀਕਾ ਨੂੰ ਬਣਾਏਗਾ ਮਹਾਨ! CANADA NEWS

Vancouver: ਕੈਨੇਡਾ ਵਿੱਚ ਚੱਲ ਰਹੇ ਜਬਰਨ ਵਸੂਲੀ ਅਤੇ ਹਿੰਸਕ ਮਾਮਲਿਆਂ ਦੇ ਪਿੱਛੇ ਸਰਗਰਮ ਲਾਰੈਂਸ ਗੈਂਗ ਦੇ ਸਿੰਡੀਕੇਟ ਨੇ ਬ੍ਰਿਟਿਸ਼ ਕੋਲੰਬੀਆ ਪੁਲਿਸ ਨੂੰ ਸਿੱਧੀ ਚੁਣੌਤੀ ਦਿੰਦੇ ਹੋਏ ਇੱਕ ਪੱਤਰ ਭੇਜਿਆ ਹੈ। ਇਸ ਪੱਤਰ ਵਿੱਚ ਗੈਂਗ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ…


Vancouver: ਕੈਨੇਡਾ ਵਿੱਚ ਚੱਲ ਰਹੇ ਜਬਰਨ ਵਸੂਲੀ ਅਤੇ ਹਿੰਸਕ ਮਾਮਲਿਆਂ ਦੇ ਪਿੱਛੇ ਸਰਗਰਮ ਲਾਰੈਂਸ ਗੈਂਗ ਦੇ ਸਿੰਡੀਕੇਟ ਨੇ ਬ੍ਰਿਟਿਸ਼ ਕੋਲੰਬੀਆ ਪੁਲਿਸ ਨੂੰ ਸਿੱਧੀ ਚੁਣੌਤੀ ਦਿੰਦੇ ਹੋਏ ਇੱਕ ਪੱਤਰ ਭੇਜਿਆ ਹੈ। ਇਸ ਪੱਤਰ ਵਿੱਚ ਗੈਂਗ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਕੈਨੇਡਾ ਵਿੱਚ ਉਨ੍ਹਾਂ ਦੇ 1,000 ਤੋਂ ਵੱਧ ਸ਼ੂਟਰ ਸਰਗਰਮ ਹਨ। ਇਸ ਖੁਲਾਸੇ ਤੋਂ ਬਾਅਦ ਕੈਨੇਡਾ ਦੇ ਸੁਰੱਖਿਆ ਤੰਤਰ ਅਤੇ ਉੱਥੇ ਰਹਿ ਰਹੇ ਦੱਖਣੀ ਏਸ਼ੀਆਈ ਭਾਈਚਾਰੇ, ਖਾਸ ਕਰਕੇ ਭਾਰਤੀ ਅਤੇ ਪੰਜਾਬੀ ਮੂਲ ਦੇ ਕਾਰੋਬਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਦੁਨੀਆ ਦੇ “ਸਭ ਤੋਂ ਵਧੀਆ ਦੇਸ਼ਾਂ” ਦੀ ਇੱਕ ਤਾਜ਼ਾ ਗਲੋਬਲ ਰੈਂਕਿੰਗ ਸੂਚੀ ਵਿੱਚ ਕੈਨੇਡਾ ਕਈ ਸਥਾਨ ਹੇਠਾਂ ਡਿੱਗ ਗਿਆ ਹੈ ਅਤੇ ਹੁਣ ਉਹ ਆਪਣੇ ਗੁਆਂਢੀ ਦੇਸ਼ ਅਮਰੀਕਾ ਤੋਂ ਵੀ ਇੱਕ ਕਦਮ ਪਿੱਛੇ ਰਹਿ ਗਿਆ ਹੈ। ‘ਯੂ.ਐੱਸ. ਨਿਊਜ਼ ਬੈਸਟ ਕੰਟਰੀਜ਼’ ਵੱਲੋਂ ਜਾਰੀ ਸਾਲ 2025 ਦੀ ਰੈਂਕਿੰਗ ਮੁਤਾਬਕ, ਕੈਨੇਡਾ ਇਸ ਸੂਚੀ ਵਿੱਚ 19ਵੇਂ ਸਥਾਨ ‘ਤੇ ਆ ਗਿਆ ਹੈ, ਜਦਕਿ ਸੰਯੁਕਤ ਰਾਜ ਅਮਰੀਕਾ 18ਵੇਂ ਸਥਾਨ ‘ਤੇ ਹੈ।

ਹੈਲੀਫ਼ੈਕਸ ਪੁਲਿਸ ਅਨੁਸਾਰ ਲੰਘੇ ਵੀਕੈਂਡ ਜਿਸ ਲਾਪਤਾ ਨਵਜੰਮੇ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ ਸੀ, ਉਸਦੀ ਮਾਂ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ ਹੈ। ਪਿੱਛਲੇ ਸ਼ੁੱਕਰਵਾਰ ਨੂੰ 23 ਸਾਲਾ ਲੜਕੀ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਭਰਤੀ ਕੀਤਾ ਗਿਆ ਸੀ ਅਤੇ ਇੰਝ ਪ੍ਰਤੀਤ ਹੁੰਦਾ ਸੀ ਕਿ ਉਸਨੇ ਹਾਲ ਹੀ ਵਿਚ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਕਿਉਂਕਿ ਉਸ ਨਾਲ ਬੱਚਾ ਨਹੀਂ ਸੀ, ਇਸ ਕਰਕੇ ਬੱਚੇ ਦੀ ਭਾਲ ਸ਼ੁਰੂ ਕੀਤੀ ਗਈ। ਐਤਵਾਰ ਨੂੰ ਹੈਲੀਫ਼ੈਕਸ ਪੁਲਿਸ ਨੇ ਗੁਡਵੁੱਡ ਦੇ ਜੰਗਲੀ ਇਲਾਕੇ ਵਿਚੋਂ ਉਸ ਨਵਜੰਮੇ ਬੱਚੇ ਦੇ ਅਵਸ਼ੇਸ਼ ਬਰਾਮਦ ਕੀਤੇ।

ਕੈਨੇਡਾ ਸਰਕਾਰ ਨੇ ਹੈਰਾਨਕੁੰਨ ਕਾਰਵਾਈ ਕਰਦਿਆਂ ਹਜ਼ਾਰਾਂ ਲੋਕਾਂ ਦੇ ਵੀਜ਼ੇ ਕਰ ਦਿਤੇ ਹਨ। ਇੰਮੀਗ੍ਰੇਸ਼ਨ ਮੰਤਰੀ ਨੇ ਕਿਹਾ ਹੈ ਕਿ ਜ਼ਰੂਰਤ ਮਹਿਸੂਸ ਹੋਈ ਤਾਂ 24 ਹਜ਼ਾਰ ਟਰੈਵਲ ਡਾਕੂਮੈਂਟਸ ਹੋਰ ਰੱਦ ਕੀਤੇ ਜਾ ਸਕਦੇ ਹਨ। ਈਬੋਲਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਨੂੰ ਵੇਖਦਿਆਂ ਯੁਗਾਂਡਾ, ਕਾਂਗੋ ਅਤੇ ਸੁਡਾਨ ਦੇ ਨਾਗਰਿਕਾਂ ਦੇ ਵੀਜ਼ੇ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇੰਮੀਗ੍ਰੇਸ਼ਨ ਵਿਭਾਗ ਦੇ ਇਸ ਕਦਮ ਨਾਲ ਭਾਵੇਂ ਇਨ੍ਹਾਂ ਲੋਕਾਂ ਨੂੰ ਕੈਨੇਡਾ ਵਿਚੋਂ ਕੱਢਿਆ ਨਹੀਂ ਜਾ ਸਕਦਾ ਪਰ ਕੌਮਾਂਤਰੀ ਪੱਧਰ ’ਤੇ ਸਫ਼ਰ ਦੀ ਪ੍ਰਕਿਰਿਆ ਰੋਕੀ ਜਾ ਸਕਦੀ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਿਊਯਾਰਕ ਵਿੱਚ ਉਦਯੋਗਪਤੀਆਂ ਅਤੇ ਵਿੱਤ ਮਾਹਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਨੂੰ ਇੱਕ ਨਵੀਂ ਦੁਵੱਲੀ ਭਾਈਵਾਲੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇੱਕ ਮਜ਼ਬੂਤ ਅਤੇ ਵਧੇਰੇ ਆਤਮ-ਨਿਰਭਰ ਕੈਨੇਡਾ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਅਰੇ ‘ਮੇਕ ਅਮਰੀਕਾ ਗ੍ਰੇਟ ਅਗੇਨ’ ਵਿੱਚ ਮਦਦ ਕਰ ਸਕਦਾ ਹੈ। ਟਰੰਪ ਦੀਆਂ ਵਪਾਰਕ ਨੀਤੀਆਂ ਕਾਰਨ ਆ ਰਹੇ ਬਦਲਾਅ ਅਤੇ ਵੰਡੀ ਜਾ ਰਹੀ ਦੁਨੀਆ ਦਰਮਿਆਨ ਕਾਰਨੀ ਨੇ ਕੈਨੇਡਾ ਦੇ ‘ਊਰਜਾ ਮਹਾਂਸ਼ਕਤੀ’ ਹੋਣ ‘ਤੇ ਜ਼ੋਰ ਦਿੱਤਾ।

ਹੋਰ ਜਾਣਕਾਰੀ ਲਈ TV Punjab ਨਾਲ ਜੁੜੇ ਰਹੋ।


Filed under