● On air now · ਟੀਵੀ ਪੰਜਾਬ

Punjabi News · Since 2013

Breaking

ਪਾਕਿਸਤਾਨ ਵਿਸ਼ਵ ਚੈਂਪੀਅਨ ਹਾਕੀ ਟੀਮ ਦੇ ਮੈਂਬਰ ਰਹੇ ਨਵੀਦ ਨੂੰ ਕੈਂਸਰ

ਕਰਾਚੀ : 1994 ਵਿਚ ਵਿਸ਼ਵ ਕੱਪ ਜੇਤੂ ਪਾਕਿਸਤਾਨ ਹਾਕੀ ਟੀਮ ਦੇ ਮੈਂਬਰ ਨਾਵੀਦ ਆਲਮ ਬਲੱਡ ਕੈਂਸਰ ਨਾਲ ਪੀੜਤ ਹਨ। ਉਨ੍ਹਾਂ ਨੇ ਇਲਾਜ ਲਈ ਸਰਕਾਰ ਤੋਂ ਮਾਲੀ ਮਦਦ ਮੰਗੀ ਹੈ। ਫ਼ੁਲਬੈਕ ਨਾਵੀਦ ਸਿਡਨੀ ’ਚ 1994 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ…


ਕਰਾਚੀ : 1994 ਵਿਚ ਵਿਸ਼ਵ ਕੱਪ ਜੇਤੂ ਪਾਕਿਸਤਾਨ ਹਾਕੀ ਟੀਮ ਦੇ ਮੈਂਬਰ ਨਾਵੀਦ ਆਲਮ ਬਲੱਡ ਕੈਂਸਰ ਨਾਲ ਪੀੜਤ ਹਨ। ਉਨ੍ਹਾਂ ਨੇ ਇਲਾਜ ਲਈ ਸਰਕਾਰ ਤੋਂ ਮਾਲੀ ਮਦਦ ਮੰਗੀ ਹੈ। ਫ਼ੁਲਬੈਕ ਨਾਵੀਦ ਸਿਡਨੀ ’ਚ 1994 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਮੈਂਬਰ ਸਨ।

ਉਨ੍ਹਾਂ ਨੇ ਪਾਕਿਸਤਾਨ ਸਰਕਾਰ ਅਤੇ ਖੇਡ ਅਦਾਰਿਆਂ ਕੋਲੋਂ ਕੈਂਸਰ ਦੇ ਇਲਾਜ ਲਈ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਦੀ ਭੈਣ ਨਰਗਿਸ ਨੇ ਮੀਡੀਆ ਨੂੰ ਦੱਸਿਆ ਕਿ ਬਲੱਡ ਕੈਂਸਰ ਹੈ ਅਤੇ ਇਲਾਜ ਲਈ 40 ਲੱਖ ਪਾਕਿਸਤਾਨੀ ਰੁਪਏ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮਾਲੀ ਹਾਲਤ ਠੀਕ ਨਹੀਂ ਹੈ। ਨਰਗਿਸ ਨੇ ਕਿਹਾ, ‘‘ਮੈਂ ਪ੍ਰਧਾਨਮੰਤਰੀ ਇਮਰਾਨ ਖ਼ਾਨ ਨੂੰ ਅਪੀਲ ਕਰਦੀ ਹਾਂ ਕਿ ਸਾਡੀ ਮਦਦ ਕਰੋ।’’

ਟੀਵੀ ਪੰਜਾਬ ਬਿਊਰੋ


Filed under