Lakha Sidhana ਨੇ ਘੇਰਿਆ ਕੈਪਟਨ

 Punjab –ਕਿਸਾਨ ਅੰਦੋਲਨ ਦੇ ਚਲਦਿਆਂ ਲੱਖਾ ਸਿਧਾਣਾ ਵੱਲੋਂ ਸਿਸਟਮ ਉੱਤੇ ਗੁੱਸਾ ਪ੍ਰਗਟ ਕੀਤਾ ਗਿਆ | ਪਿੰਡ ਕੋਟਸ਼ਮੀਰ ਵਿੱਖੇ ਲੱਖਾ ਸਿਧਾਣਾ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਅਸੀਂ ਵਾਪਿਸ ਮੁੜ ਗਏ ਤਾਂ ਅਸੀਂ ਰੁਲ ਜਾਵਾਂਗੇ ਇਸ ਲਈ ਸਾਨੂੰ ਇਸ ਅੰਦੋਲਨ ਦੇ ਵਿੱਚ ਬਣੇ ਰਹਿਣਾ ਜਰੂਰੀ ਹੈ|

ਇਸ ਨਾਲ ਹੀ ਉਨ੍ਹਾਂ ਵੱਲੋਂ ਸਰਕਾਰ ਦੇ ਖ਼ਿਲਾਫ਼ ਭੜਾਸ ਵੀ ਕੱਢੀ ਗਈ | ਉਨ੍ਹਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਚਲਦੇ ਭਾਵੇ ਹਜ਼ਾਰਾਂ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਪਰ ਸਾਡਾ ਸੰਘਰਸ਼ ਨਿਰਣਾਇਕ ਮੋੜ ਤੇ ਖੜਾ ਹੈ , ਇਹ ਲੜਾਈ ਉਸ ਮੋੜ ਦੇ ਖੜੀ ਹੈ ਜੇ ਅਸੀਂ ਪਿੱਛੇ ਹਟੇ ਤਾਂ ਅਸੀਂ ਤਬਾਹ ਹੋ ਜਾਵਾਂਗੇ | ਇਹ ਸੰਘਰਸ਼ ਇਸੇ ਤਰ੍ਹਾਂ ਚਲਦਾ ਰਹੇਗਾ ਜਦੋਂ ਤੱਕ ਸਰਕਾਰਾਂ ਕਾਲੇ ਕਾਨੂੰਨ ਵਾਪਿਸ ਨਹੀਂ ਲੈ ਲੈਂਦੀਆਂ| ਉਨ੍ਹਾਂ ਵੱਲੋਂ ਪੁਲਿਸ ਤੇ ਵੀ ਨਾਰਾਜਗੀ ਜਾਹਿਰ ਕੀਤੀ | ਇਸ ਦੇ ਨਾਲ ਉਨ੍ਹਾਂ ਨੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚੇਤਾਵਨੀ ਦਿੱਤੀ ਕਿ ਜੇਕਰ ਇਸ ਅੰਦੋਲਨ ਦੌਰਾਨ ਪੰਜਾਬ ਦੇ ਹਲਾਤ ਖਰਾਬ ਹੁੰਦੇ ਨੇ ਤਾਂ ਉਸ ਦੇ ਜਿੰਮੇਵਾਰ ਸਰਕਾਰ ਹੋਵੇਗੀ | ਪੁਲਿਸ ਵੱਲੋਂ ਉਸ ਉੱਤੇ ਮਹੌਲ ਖਰਾਬ ਕਰਨ ਦੇ ਦੋਸ਼ ਵੀ ਲਾਏ ਜਾ ਰਹੇ ਹਨ | ਲੱਖਾ ਸਿਧਾਣਾ ਵੱਲੋਂ ਇਕੱਠ ਕਰਕੇ ਦਿੱਲੀ ਪਹੁੰਚਣ ਦੀ ਕਿਸਾਨਾਂ ਨੂੰ ਅਪੀਲ ਕੀਤੀ ਗਈ | ਇਸ ਤੋਂ ਇਲਾਵਾ ਘੱਲੂ-ਘਾਰੇ ਦੇ ਉੱਤੇ ਵੀ ਬੋਲਿਆ ਗਿਆ |

ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਬੀਤੇ ਦਿਨੀ ਟਵੀਟ ਕੀਤਾ ਗਿਆ ਜੋ ਕਿ ਚਰਚਾ ਦਾ ਵਿਸ਼ਾ ਬਣ ਰਿਹਾ ਹੈ | ਇਸ ਟਵੀਟ ਦੇ ਵਿੱਚ ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਨਵਜੋਤ ਸਿੰਘ ਸਿੱਧੂ ਕਿਸੇ ਜਾਨਲੇਵਾ ਬਿਮਾਰੀ ਨਾਲ ਪੀੜ੍ਹਤ ਹਨ | ਦਰਅਸਲ ਇਹ ਟਵੀਟ ਮਹਾਰਾਣੀ ਪ੍ਰਨੀਤ ਕੌਰ ਦੇ ਬਿਆਨ ਤੋਂ ਬਾਅਦ ਸਾਹਮਣੇ ਆਇਆ ਜਿਥੇ ਉਨ੍ਹਾਂ ਨੇ ਸਿੱਧੂ ਨੂੰ ਆਪਣੇ ਹਲਕੇ ਅੰਮ੍ਰਿਤਸਰ ਜਾ ਕੇ ਲੋਕਾਂ ਦਾ ਹਾਲ-ਚਾਲ ਪੁੱਛਣ ਲਈ ਕਿਹਾ ਸੀ | ਇਸ ਉੱਤੇ ਨਵਜੋਤ ਕੌਰ ਸਿੱਧੂ ਵੱਲੋਂ ਜਵਾਬ ਦਿੱਤਾ ਗਿਆ ਕਿ ਪ੍ਰਨੀਤ ਕੌਰ ਨੂੰ ਅੰਮ੍ਰਿਤਸਰ ਦੀ ਚਿੰਤਾ ਕਰਨ ਦੀ ਜਰੂਰਤ ਨਹੀਂ ਹੈ ਉਹ ਆਪਣੇ ਹਲਕੇ ਦਾ ਧਿਆਨ ਰੱਖ ਰਹੇ ਹਨ | ਜਾਨਲੇਵਾ ਬਿਮਾਰੀ ਬਾਰੇ ਦਸਦਿਆਂ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਪ੍ਰਨੀਤ ਕੌਰ ਚਾਹੇ ਤਾਂ ਸਿੱਧੂ ਦੀਆਂ ਮੈਡੀਕਲ ਰਿਪੋਰਟਾਂ ਵੀ ਦੇਖ ਸਕਦੀ ਹੈ |