ਬੱਬਰ ਖਾਲਸਾ ਨੇ ਪਾਕਿਸਤਾਨ ਤੋਂ ਭੇਜਿਆ ਸੀ ਵਿਸਫੋਟਕ , ਰਿੰਦਾ ਦਾ ਲਿੰਕ ਆਇਆ ਸਾਹਮਨੇ

ਕਰਨਾਲ – ਕਰਨਾਲ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਚਾਰੋਂ ਅੱਤਵਾਦੀਆਂ ਦੇ ਸਬੰਧ ਬੱਬਰ ਖਾਲਸਾ ਨਾਲ ਜੁੜੇ ਦੱਸੇ ਜਾ ਰਹੇ ਹਨ ।ਪਾਕਿਸਤਾਨ ਚ ਮੌਜੂਦ ਹਰਵਿੰਦਰ ਰਿੰਦਾ ਇਨ੍ਹਾਂ ਨੂੰ ਦਿਸ਼ਾ ਨਿਰਦੇਸ਼ ਦੇ ਕੇ ਦੇਸ਼ ਚ ਅੱਤਵਾਦ ਫੈਲਾ ਰਿਹਾ ਸੀ ।ਗ੍ਰਿਫਤਾਰ ਕੀਤੇ ਗਏ ਚਾਰੋਂ ਅੱਤਵਾਦੀ ਪੰਜਾਬ ਨਾਲ ਹੀ ਸਬੰਧਿਤ ਹਨ ।ਇਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ , ਅਮਨਦੀਪ,ਪਰਮਿੰਦਰ ਅਤੇ ਅਮਨਦੀਪ ਸਿੰਘ ਵਜੋਂ ਹੋਈ ਹੈ ।ਇਨ੍ਹਾਂ ਚੋਂ ਤਿੰਨ ਸਰਹੱਦੀ ਸ਼ਹਿਰ ਫਿਰੋਜ਼ਪੁਰ ਅਤੇ ਇਕ ਲੁਧਿਆਣਾ ਦਾ ਵਾਸੀ ਦੱਸਿਆ ਜਾ ਰਿਹਾ ਹੈ ।ਪੁਲਿਸ ਨੇ ਇਨ੍ਹਾਂ ਪਾਸੋਂ ਇਕ ਦੇਸੀ ਪਿਸਤੋੋਲ ,ਆਈ.ਈ.ਡੀ ,ਗੋਲੀਆਂ ਅਤੇ ਸਵਾ ਲੱਖ ਰੁਪਏ ਕਰੀਬ ਨਕਦੀ ਬਰਾਮਦ ਕੀਤੀ ਹੈ ।

ਹਰਿਆਣਾ ਪੁਲਿਸ ਦੇ ਡੀ.ਜੀ.ਪੀ ਪੀ.ਕੇ ਅਗਰਵਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੇਂਦਰੀ ਏਜੰਸੀ ਆਈ.ਬੀ ਅਤੇ ਪੰਜਾਬ ਪੁਲਿਸ ਨਾਲ ਮਿਲ ਕੇ ਹਰਿਆਣਾ ਪੁਲਿਸ ਨੇ ਇਸ ਓਪਰੇਸ਼ਨ ਨੂੰ ਅੰਜ਼ਾਮ ਦਿੱਤਾ ਹੈ ।ਅੱਤਵਾਦੀਆਂ ਦਾ ਸਬੰਧ ਬੱਬਰ ਖਾਲਸਾ ਨਾਲ ਦੱਸਿਆ ਗਿਆ ਹੈ ।ਪਾਕਿਸਤਾਨ ਚ ਬੈਠਾ ਹਰਵਿੰਦਰ ਰਿੰਦਾ ਇਨ੍ਹਾਂ ਨੂੰ ਡ੍ਰੋਨ ਰਾਹੀਂ ਹਥਿਆਰ ਭੇਜਦਾ ਸੀ । ਫਿਰ ਗੂਗਲ ਲੋਕੇਸ਼ਨ ਦੇ ਅਧਾਰ ‘ਤੇ ਇਹ ਸਥਾਣਕ ਅੱਤਵਾਦੀ ਵਿਸਫੋਟਕ ਨੂੰ ਦੇਸ਼ ਦੇ ਕੋਨੇ ਕੋਨੇ ਚ ਸਪਲਾਈ ਕਰਦੇ ਸਨ ।ਕਾਬੂ ਕੀਤਾ ਗਿਆ ਵਿਸਫੋਟਕ ਅੱਤਵਾਦੀਆਂ ਵਲੋਂ ਤੇਲੰਗਾਨਾ ਚ ਸਪਲਾਈ ਕਰਨਾ ਸੀ । ਪੁਲਿਸ ਮੁਤਾਬਿਕ ਇਨ੍ਹਾਂ ਅੱਤਵਾਦੀਆਂ ਵਲੋਂ ਇਸ ਤੋਂ ਪਹਿਲਾਂ ਵਿਸਫੋਟਕ ਦੀ ਖੇਪ ਨਾਂਦੇੜ ਸਾਹਿਬ ਸਪਲਾਈ ਕੀਤੀ ਜਾ ਚੁੱਕੀ ਹੈ ।

ਡੀ.ਜੀ.ਪੀ ਅਗਰਵਾਲ ਦੇ ਮੁਤਾਬਿਕ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਚੋਂ ਗੁਰਪ੍ਰੀਤ ਇਨ੍ਹਾਂ ਦਾ ਮੁਖੀ ਹੈ ।ਜੇਲ੍ਹ ਚ ਬੰਦ ਹੋਣ ਦੌਰਾਨ ਗੁਰਪ੍ਰੀਤ ਦੀ ਮੁਲਾਕਾਤ ਰਾਜਵੀਰ ਨਾਂ ਦੇ ਸ਼ਖਸ ਨਾਲ ਹੋਈ ਸੀ । ਰਾਜਵੀਰ ਨੇ ਹੀ ਇਸਦੀ ਗੱਲਬਾਤ ਪਾਕਿਸਤਾਨ ਚ ਬੈਠੇ ਹਰਵਿੰਦਰ ਰਿੰਦਾ ਨਾਲ ਕਰਵਾਈ ।ਜਿਸਤੋਂ ਬਾਅਦ ਇਨ੍ਹਾਂ ਟੀਮ ਬਣਾ ਕੇ ਅੱਤਵਾਦੀ ਘਟਨਾਵਾਂ ਨੂੰ ਅੰਜ਼ਾਮ ਦੇਣਾ ਸ਼ੁਰੂ ਕਰ ਦਿੱਤਾ ।

ਪਾਕਿਸਤਾਨ ਤੋਂ ਪਿਛਲੇ ਲਮੇਂ ਸਮੇਂ ਡ੍ਰੋਨ ਰਾਹੀਂ ਹਥਿਆਰ ਅਤੇ ਨਸ਼ਾ ਪੰਜਾਬ ਦੇ ਸਰਹੱਦੀ ਖੇਤਰਾਂ ਚ ਸੁੱਟਿਆ ਜਾਂਦਾ ਹੈ । ਬੀ.ਅੇੱਸ.ਐੱਫ ਦੀ ਤੈਨਾਤੀ ਦੇ ਬਾਵਜੂਦ ਸਥਾਣਕ ਲੋਕਾਂ ਦੀ ਮਿਲੀਭੁਗਤ ਨਾਲ ਅੱਤਵਾਦੀ ਆਪਣੇ ਕਾਲੇ ਕਾਰਨਾਮਿਆਂ ਨੂੰ ਅੰਜ਼ਾਮ ਦੇ ਰਹੇ ਹਨ ।