ਪਟਿਆਲਾ-ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਪੰਚਮੀ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਗੁਰਦਵਾਰਾ ਸਾਹਿਬ ਵਿਖੇ ਸਵੇਰੇ ਤੂੰ ਹੀ ਸੰਗਤਾ ਗੁਰੂ ਘਰ ਦੇ ਦਰਸ਼ਨ ਕਰਨ ਪੂਜਿਆ।ਇਸ ਮੌਕੇ ਯੂਕ੍ਰੇਨ ਰੂਸ ਜੰਗ ਨੂੰ ਲੈਕੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬੰਡੂੰਗਰ ਨੇ ਕਿਹਾ ਕਿ ਇਸ ਜੰਗ ਦਾ ਅਸਰ ਪੂਰੇ ਵਿਸ਼ਵ ਵਿਚ ਵੇਖਣ ਨੂੰ ਮਿਲੇਗਾ ਅਤੇ ਭਾਰਤ ਵੀ ਇਸਦੇ ਸੇਕ ਤੋਂ ਨਹੀਂ ਬਚ ਸਕੇਗਾ। ਕਿਰਪਾਲ ਸਿੰਘ ਬਡੂੰਗਰ ਪੰਚਮੀ ਮੌਕੇ ਗੁਰੂਦੁਵਾਰਾ ਦੁਖਨਿਵਾਰਨ ਸਾਹਿਬ ਮੌਕੇ ਨਤਮਸਤਕ ਹੋਣ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਭਾਵੇਂ ਇਸ ਸਮੇ ਭਾਰਤ ਨੂੰ ਕੋਈ ਖਤਰਾ ਨਹੀਂ ਦਿਖ ਰਿਹਾ ਲੇਕਿਨ ਤੁਹਾਨੂੰ ਦਸ ਦਈਏ ਕਿ ਕਿਤੇ ਨਾ ਕਿਤੇ ਇਸਦਾ ਸੇਕ ਭਾਰਤ ਉੱਤੇ ਵੀ ਪੈਣਾ ਸ਼ੁਰੂ ਹੋ ਗਿਆ। ਅਨਾਜ ਦੇ ਰੇਟਾਂ ਵਿਚ ਵਾਧਾ ਦਰਜ ਹੋ ਗਿਆ ਹੈ ਅਤੇ ਪੈਟਰੋਲ ਦੇ ਰੇਟ ਜਲਦ ਵਧਣ ਦੀ ਕਗਾਰ ਉੱਤੇ ਹਨ। ਇਸ ਲਈ ਸਾਨੂੰ ਚਾਹੀਦਾ ਹੈ ਕਿ ਸਾਰੇ ਮਿਲ ਕੇ ਇਸ ਜੰਗ ਨੂੰ ਰੋਕਣ ਲਈ ਅਰਦਾਸ ਕਰੀਏ।
ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ਵਿਚ ਕਿਰਪਾਲ ਸਿੰਘ ਬਡੂੰਗਰ ਨੇ ਅਰਵਿੰਦ ਕੇਜਰੀਵਾਲ ਉੱਤੇ ਤਿੱਖਾ ਸ਼ਬਦੀ ਹਮਲਾ ਬੋਲਦੇ ਹੋਏ ਕਿਹਾ ਕਿ ਕੇਜਰੀਵਾਲ ਪੰਜਾਬ ਵਿਚ ਆ ਕੇ ਪੰਜਾਬੀਆਂ ਦੀ ਗੱਲ ਕਰਦਾ ਲੇਕਿਨ ਭੁੱਲਰ ਦੇ ਮਾਮਲੇ ਵਿਚ ਉਸਦੀ ਦੋਹਰੀ ਰਣਨੀਤੀ ਗਲਤ ਹੈ ਦਵਿੰਦਰਪਾਲ ਸਿੰਘ ਭੁੱਲਰ ਨੇ ਜੇਲ੍ਹ ਕਟ ਲਈ , ਦਿਮਾਗੀ ਹਾਲਾਤ ਉਸਦੇ ਖਰਾਬ ਹੋ ਗਏ , ਰਹਿਮ ਦੇ ਅਧਾਰ ਉੱਤੇ ਉਨ੍ਹਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਸੀ ਇਸ ਸਬੰਧੀ ਸੂਬਾ ਸਰਕਾਰ ਉਸਨੂੰ ਰਿਹਾ ਕਰ ਸਕਦਾ ਲੇਕਿਨ ਕੇਜਰੀਵਾਲ ਵਲੋਂ ਰਹਿਮ ਦੀ ਅਪੀਲ ਨਾ ਦੇਣ ਗਲਤ ਹੈ। ਮੈਂ ਆਪਣੇ ਕਾਰਜਕਾਲ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਉਸ ਸਮੇ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਸੀ।