Vancouver – ਬੈਂਕ ਔਫ਼ ਕੈਨੇਡਾ ਵੱਲੋਂ ਆਪਣੀ ਵਿਆਜ ਦਰ ‘ਚ ਕੋਈ ਵੀ ਬਦਲਾਵ ਨਹੀਂ ਕੀਤਾ ਜਾਵੇਗਾ। ਬੈਂਕ ਵੱਲੋਂ ਆਪਣੀ ਵਿਆਜ ਦਰ ਨੂੰ 0.25% ਹੀ ਰੱਖਿਆ ਜਾਵੇਗਾ। ਬੈਂਕ ਔਫ਼ ਕੈਨੇਡਾ ਦੇ ਗਵਰਨਰ ਟਿਫ਼ ਮੈਕਲਮ ਨੇ ਫ਼ੈਸਲਾ ਲਿਆ ਹੈ ਕਿ ਵਿਆਜ ਦਰਾਂ ਵਿਚ ਤਬਦੀਲੀ ਨਹੀਂ ਕੀਤੀ ਜਾਵੇਗੀ । ਜਿਸ ਦਾ ਮਤਲੱਬ ਹੈ ਕਿ ਇੰਟਰਸਟ ਰੇਟ 0.25 ਫ਼ੀਸਦੀ ਤੇ ਹੀ ਬਰਕਰਾਰ ਰਹੇਗਾ ।
ਬੈਂਕ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਵਿਆਜ ਦਰਾਂ ਉਸ ਸਮੇਂ ਤੱਕ ਸਿਫ਼ਰ ਦੇ ਨੇੜੇ ਹੀ ਰੱਖੀਆਂ ਜਾਣਗੀਆਂ ਜਦੋਂ ਤੱਕ ਅਰਥਵਿਵਸਥਾ ਵਿਆਜ ਦਰਾਂ ਵਿਚ ਵਾਧੇ ਨੂੰ ਸੰਭਾਲਣ ਦੇ ਸਮਰੱਥ ਨਹੀਂ ਹੋ ਜਾਂਦੀ ਅਤੇ 2022 ਦੇ ਮੱਧ ਤੋਂ ਪਹਿਲਾਂ ਬੈਂਕ ਨੂੰ ਅਜਿਹਾ ਹੋਣ ਦੀ ਉਮੀਦ ਨਹੀਂ ਹੈ।
ਪਰ ਬੈਂਕ ਦਾ ਇਹ ਵੀ ਕਹਿਣਾ ਹੈ ਕਿ ਚਾਹੇ ਕੋਰੋਨਾ ਦੀ ਚੌਥੀ ਲਹਿਰ ਨੇ ਇਕੌਨਮੀ ਵਿਚ ਸਪਲਾਈ ਦੇ ਪੱਖ ਤੋਂ ਗਤੀਵਿਧੀਆਂ ਵਿਚ ਰੁਕਾਵਟ ਪੈਦਾ ਕੀਤੀ ਹੈ ਪਰ ਜੁਲਾਈ ਤੋਂ ਦਸੰਬਰ ਤੱਕ ਦੇ ਸਮੇਂ ਦੌਰਾਨ ਅਰਥਚਾਰੇ ਵਿਚ ਵਿਕਾਸ ਹੋਣ ਦੀ ਵੀ ਉਮੀਦ ਕੀਤੀ ਜਾ ਸਕਦੀ ਹੈ।
ਅੰਦਾਜੇ ਮੁਤਾਬਕ ਮਹਿੰਦਾਈ ਦਰ 3 ਫ਼ੀਸਦੀ ਤੋਂ ਉਪਰ ਰਹੀ ਹੈ ਜਿਸ ਦਾ ਕਾਰਨ ਪੈੰਡੇਮਿਕ ਕਾਰਨ ਪੈਦਾ ਹੋਈਆਂ ਸਪਲਾਈ ਵਿਚ ਰੁਕਾਵਟਾਂ ਅਤੇ ਗੈਸ ਦੀਆਂ ਕੀਮਤਾਂ ਵਿਚ ਹੋਇਆ ਵਾਧਾ ਦੱਸਿਆ ਗਿਆ ਹੈ।