● On air now · ਟੀਵੀ ਪੰਜਾਬ

Punjabi News · Since 2013

Breaking

ਖ਼ੌਫਨਾਕ : 40 ਦਿਨ ਦੇ ਪੁੱਤਰ ਅਤੇ 5 ਸਾਲਾ ਧੀ ਦਾ ਗਲ਼ ਘੁੱਟਣ ਤੋਂ ਬਾਅਦ ਖੁਦ ਵੀ ਲਿਆ ਫਾਹਾ, 7 ਸਾਲ ਪਹਿਲਾਂ ਕਰਵਾਇਆ ਸੀ ਪ੍ਰੇਮ ਵਿਆਹ

ਗਾਜ਼ੀਆਬਾਦ/ਲੋਨੀ – ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ’ਚ ਹੱਤਿਆ ਅਤੇ ਆਤਮ-ਹੱਤਿਆ ਦਾ ਭਿਆਨਕ ਮਾਮਲਾ ਸਾਹਮਣੇ ਆਇਆ ਹੈ। ਗਾਜ਼ੀਆਬਾਦ ਦੇ ਲੋਨੀ ਇਲਾਕੇ ’ਚ ਇਕ ਔਰਤ ਨੇ ਪਹਿਲਾਂ ਆਪਣੇ 2 ਬੱਚਿਆਂ ਦੀ ਹੱਤਿਆ ਕੀਤੀ ਅਤੇ ਫਿਰ ਖ਼ੁਦ ਵੀ ਜਾਨ ਦੇ ਦਿੱਤੀ। ਜਾਣਕਾਰੀ ਮੁਤਾਬਕ ਬਾਰਡਰ…


ਗਾਜ਼ੀਆਬਾਦ/ਲੋਨੀ – ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ’ਚ ਹੱਤਿਆ ਅਤੇ ਆਤਮ-ਹੱਤਿਆ ਦਾ ਭਿਆਨਕ ਮਾਮਲਾ ਸਾਹਮਣੇ ਆਇਆ ਹੈ। ਗਾਜ਼ੀਆਬਾਦ ਦੇ ਲੋਨੀ ਇਲਾਕੇ ’ਚ ਇਕ ਔਰਤ ਨੇ ਪਹਿਲਾਂ ਆਪਣੇ 2 ਬੱਚਿਆਂ ਦੀ ਹੱਤਿਆ ਕੀਤੀ ਅਤੇ ਫਿਰ ਖ਼ੁਦ ਵੀ ਜਾਨ ਦੇ ਦਿੱਤੀ।

ਜਾਣਕਾਰੀ ਮੁਤਾਬਕ ਬਾਰਡਰ ਥਾਣਾ ਖੇਤਰ ਦੇ ਉਤਰਾਂਚਲ ਵਿਹਾਰ ਕਾਲੋਨੀ ’ਚ ਪਿ੍ਰਆ ਮਲਿਕ ਨਾਂ ਦੀ ਔਰਤ ਨੇ ਆਪਣੀ 5 ਸਾਲ ਦੀ ਧੀ ਅਤੇ 40 ਦਿਨ ਦੇ ਪੁੱਤਰ ਦੀ ਗਲ਼ ਘੁੱਟ ਕੇ ਹੱਤਿਆ ਕਰ ਦਿੱਤੀ, ਇਸਤੋਂ ਬਾਅਦ ਖ਼ੁਦ ਵੀ ਫਾਹਾ ਲੈ ਲਿਆ ।

ਇਸ ਘਟਨਾ ਦੇ ਵਾਪਰਨ ਸਮੇਂ ਔਰਤ ਦਾ ਪਤੀ ਅਰਵਿੰਦ ਮਲਿਕ ਦੁੱਧ ਲੈਣ ਗਿਆ ਸੀ। ਮੂਲ ਰੂਪ ਨਾਲ ਝਾਲ, ਜ਼ਿਲ੍ਹਾ ਸ਼ਾਮਲੀ ਦਾ ਰਹਿਣ ਵਾਲੇ ਅਰਵਿੰਦ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। ਕਰੀਬ ਅੱਠ ਸਾਲ ਪਹਿਲਾਂ ਅਰਵਿੰਦ ਅਤੇ ਪਿ੍ਰਆ ਨੇ ਪ੍ਰੇਮ-ਵਿਆਹ ਕਰਵਾਇਆ ਸੀ। ਪੁਲਿਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਉਨ੍ਹਾਂ ਦੇ ਗੁਆਂਢੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪਿ੍ਰਆ ਮਲਿਕ ਸਧਾਰਨ ਸੁਭਾਅ ਵਾਲੀ ਔਰਤ ਸੀ। ਉਸਨੂੰ ਕੋਈ ਮਾਨਸਿਕ ਪਰੇਸ਼ਾਨੀ ਵੀ ਨਹੀਂ ਸੀ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਪਤੀ-ਪਤਨੀ ’ਚ ਅਣਬਣ ਰਹਿੰਦੀ ਸੀ, ਇਸ ਲਈ ਪਿ੍ਰਆ ਨੇ ਇਹ ਭਿਆਨਕ ਕਦਮ ਚੁੱਕਿਆ।


Filed under