TV Punjab | Punjabi News Channel

ਪੰਜਾਬ ‘ਚ ਪੁਲਿਸ ਤੇ ਗੈਂ.ਗਸ.ਟਰ ਵਿਚਾਲੇ ਹੋਈ ਮੁਠਭੇੜ, ਇੱਕ ਗੈਂ.ਗਸ.ਟਰ ਨੂੰ ਕੀਤਾ ਕਾਬੂ

Facebook
Twitter
WhatsApp
Copy Link

ਡੈਸਕ- ਪੰਜਾਬ ਦੇ ਬਟਾਲਾ ਵਿੱਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਠਭੇੜ ਦੀ ਖਬਰ ਸਾਹਮਣੇ ਆਈ ਹੈ। ਜਿਸ ਵਿੱਚ ਪੁਲਿਸ ਨੇ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਠਭੇੜ ਦੌਰਾਨ ਗੈਂਗਸਟਰ ਦੇ ਪੈਰ ‘ਤੇ ਗੋਲੀ ਲੱਗੀ ਹੈ। ਦੱਸਿਆ ਜਾ ਰਿਹਾ ਹੈ ਇਸ ਗੈਂਗਸਟਰ ਨੇ ਦੋ ਜਵੈਲਰਜ਼ ਦੀ ਦੁਕਾਨ ‘ਤੇ ਗੋਲੀਆਂ ਚਲਾਈਆਂ ਸਨ ਅਤੇ ਮੌਕੇ ਤੋਂ ਫਰਾਰ ਹੋ ਗਿਆ ਸੀ।

ਪੁਲਿਸ ਅੱਜ ਸਵੇਰੇ ਤੜਕਸਾਰ ਤੋਂ ਹੀ ਇਸ ਗੈਂਗਸਟਰ ਦਾ ਪਿੱਛਾ ਕਰ ਰਹੀ ਸੀ। ਇਹ ਗੈਂਗਸਟਰ ਮਰਸੀਡੀਜ਼ ਕਾਰ ਵਿੱਚ ਘੁੰਮ ਰਿਹਾ ਸੀ। ਜਦੋਂ ਪੁਲਿਸ ਨੇ ਇਸ ਨੂੰ ਘੇਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੈਂਗਸਟਰ ਵੱਲੋਂ ਵੀ ਗੋਲੀ ਚਲਾਈ ਗਈ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਇਸ ਦੌਰਾਨ ਇਕ ਗੋਲੀ ਗੈਂਗਸਟਰ ਦੇ ਪੈਰ ਵਿਚ ਲੱਗੀ।

ਜਾਣਕਾਰੀ ਅਨੁਸਾਰ ਬੀਤੇ ਦਿਨ ਇਸ ਗੈਂਗਸਟਰ ਨੇ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਦੇ ਇੱਕ ਸੁਨਿਆਰੇ ‘ਤੇ ਫਾਇਰਿੰਗ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਗੋਲੀ ਚਲਵਾਉਣ ਵਾਲੇ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਗੈਂਗਸਟਰ ਦੀ ਪਛਾਣ ਮਲਕੀਤ ਸਿੰਘ ਵਜੋਂ ਹੋਈ ਹੈ, ਉਹ ਹੈਰੀ ਚੱਠੇ ਦੇ ਨਾਂ ਉਤੇ ਫਿਰੌਤੀ ਮੰਗਦਾ ਸੀ।

Exit mobile version