ਡੈਸਕ- ਬਠਿੰਡਾ ਵਿੱਚ ਅੱਜ ਸਥਾਨਕ ਸਰਹੰਦ ਨਹਿਰ ਵਿੱਚ ਨਹਾਉਂਦੇ ਸਮੇਂ ਬੱਚਿਆਂ ਨਾਲ ਅਣਹੋਣੀ ਵਾਪਰ ਗਈ। ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ਵਿੱਚ 4 ਬੱਚੇ ਰੁੜ ਗਏ, ਜਿਨ੍ਹਾਂ ਵਿਚੋ ਤਿੰਨ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਦਕਿ ਇਕ ਬੱਚਾ ਪਾਣੀ ਵਿਚ ਡੁੱਬ ਗਿਆ। ਬੱਚੇ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਹੈ। NDRF ਦੀਆਂ ਟੀਮਾਂ ਵੱਲੋਂ ਬੱਚੇ ਦੀ ਭਾਲ ਜਾਰੀ ਹੈ।
ਬਠਿੰਡਾ ਦੀ ਸਰਹਿੰਦ ਨਹਿਰ ‘ਚ ਨਹਾਉਂਦੇ ਸਮੇਂ ਰੁੜ੍ਹਿਆ ਬੱਚਾ, NDRF ਕਰ ਰਹੀ ਭਾਲ
