● On air now · ਟੀਵੀ ਪੰਜਾਬ

Punjabi News · Since 2013

Breaking

Canada ‘ਚ 3 Students ਦੀ ਮੌਤ

Kelowna: ਬ੍ਰਿਟਿਸ਼ ਕੋਲੰਬੀਆ ਦੇ ਕਲੋਨਾ ਸ਼ਹਿਰ ਵਿੱਚ ਇਕ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ | ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 3 ਦੱਸੀ ਜਾ ਰਹੀ ਹੈ | ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਸ ਹਾਦਸੇ ‘ਚ ਮਰਨ ਵਾਲੇ 3 ਵਿਦਿਆਰਥੀ…


Kelowna: ਬ੍ਰਿਟਿਸ਼ ਕੋਲੰਬੀਆ ਦੇ ਕਲੋਨਾ ਸ਼ਹਿਰ ਵਿੱਚ ਇਕ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ | ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 3 ਦੱਸੀ ਜਾ ਰਹੀ ਹੈ | ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਸ ਹਾਦਸੇ ‘ਚ ਮਰਨ ਵਾਲੇ 3 ਵਿਦਿਆਰਥੀ ਸੀ ਜੋ ਕਿ ਗ੍ਰੇਡ12 ਵਿੱਚ ਸਨ |ਇਹ ਹਾਦਸਾ ਕਲੋਨਾ ਸ਼ਹਿਰ ਦੇ ਗੋਰਡਨ ਡ੍ਰਾਈਵ ਇਲਾਕੇ ‘ਚ ਵਾਪਰਿਆ ਜਿਸ ਤੋਂ ਬਾਅਦ ਘਟਨਾ ਸਥਲ ਨੂੰ ਮੌਕੇ ਤੇ ਪੁਲਿਸ ਵੱਲੋ ਸੀਲ ਕਰ ਦਿੱਤਾ ਗਿਆ ਅਤੇ ਉਸ ਰਾਹ ਤੇ ਆਉਣ ਵਾਲੇ ਵਾਹਨਾਂ ਦਾ ਰਸਤਾ ਬਦਲ ਦਿੱਤਾ ਗਿਆ |ਇਸ ਦੇ ਚਲਦੇ ਵਾਹਨਾਂ ਨੂੰ ਨਿਕਲਣ ਲਈ ਕਈ ਘੰਟੇ ਇੰਤਜਾਰ ਕਰਨਾ ਪਿਆ | ਇਸ ਬਾਰੇ ਪੁਲਿਸ ਨੇ ਟਵਿਟਰ ਤੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਹਾਦਸੇ ‘ਚ ਇਕ ਵਾਹਨ ਦੀ ਹੀ ਟੱਕਰ ਹੋਈ ਹੈ |ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਇਸ ਵਾਹਨ ਦੀ ਘਾਤਕ ਟੱਕਰ ਕਾਰਨ ਵਿਦਿਆਰਥੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ | ਇਹ ਵੀ ਪੁਸ਼ਟੀ ਕੀਤੀ ਗਈ ਹੈ ਕਿ ਮਰਨ ਵਾਲਿਆਂ ‘ਚ ਇਕ ਲੜਕਾ ਅਤੇ 2 ਲੜਕੀਆਂ ਸਨ |


Filed under