ਚੰਡੀਗੜ੍ਹ- ਯੂਕਰੇਨ ‘ਤੇ ਰੂਸ ਵਲੋਂ ਕੀਤੇ ਹਮਲੇ ਤੋਂ ਬਾਅਦ ਭਾਰਤ ਦੇ ਕਈ ਨਾਗਰਿਕ ਉੱਥੇ ਫਸੇ ਰਹਿ ਗਏ ਹਨ.ਪੰਜਾਬ ਦੇ ਕਈ ਮੈਡੀਕਲ ਵਿਦਿਆਰਥੀ ਵੀ ਇਨ੍ਹਾਂ ਚ ਸ਼ਾਮਿਲ ਨੇ.ਹਾਲਾਂਕਿ ਭਾਰਤੀ ਸਰਕਾਰ ਇਸ ਨੂੰ ਲੈ ਜੰਗ ਤੋਂ ਪਹਿਲਾਂ ਕਈ ਨਾਗਰਿਕਾਂ ਨੂੰ ਦੇਸ਼ ਵਾਪਿਸ ਲੈ ਆਈ ਸੀ.ਪਰ ਹਮਲੇ ਤੋਂ ਬਾਅਦ ਯੂਕਰੇਨ ਵਲੋਂ ਹਵਾਈ ਯਾਤਰਾ ਬੰਦ ਕਰ ਦਿੱਤੀ ਗਈ.ਰੋਜ਼ਾਨਾ ਮਿਲ ਰਹੀਆਂ ਖਬਰਾਂ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਵਿਦੇਸ਼ ਚ ਫਸੇ ਪੰਜਾਬੀਆਂ ਦੀ ਸਾਰ ਲਈ ਹੈ.
ਪੰਜਾਬ ਤੋਂ ਪਾਰਟੀ ਦੇ ਸਾਂਸਦ,ਸੂਬਾ ਪ੍ਰਧਾਨ ਅਤੇ ਸੀ.ਐੱਮ ਫੇਸ ਭਗਵੰਤ ਮਾਨ ਨੇ ਯੁਕਰੇਨ ‘ਚ ਫਸੇ ਪੰਜਾਬੀਆਂ ਲਈ ਹੈਕਪਲਾਈਨ ਨੰਬਰ ਜਾਰੀ ਕੀਤਾ ਹੈ.ਭਗਵੰਤ ਮੁਤਾਬਿਕ ਪੰਜਾਬੀ ਲੋਕ 9877847778 ਨੰਬਰ ‘ਤੇ ਵਟਸਐਪ ਕਰ ਸੰਪਰਕ ਕਰ ਸਕਦੇ ਹਨ.ਆਮ ਅਆਦਮੀ ਪਾਰਟੀ ਵਲੋਂ ਹਰੇਕ ਵਿਅਕਤੀ ਦੀ ਬਣਦੀ ਮਦਦ ਕੀਤੀ ਜਾਵੇਗੀ.
ਯੂਕਰੇਨ ‘ਚ ਫਸੇ ਪੰਜਾਬੀਆਂ ਲਈ ਅੱਗੇ ਆਏ ਭਗਵੰਤ ਮਾਨ,ਜਾਰੀ ਕੀਤਾ ਹੈਲਪਲਾਈਨ ਨੰਬਰ
