Canada : ਨਵਾਂ ਜਿੱਤਿਆ ਪੰਜਾਬੀ MP ਫਸਿਆ ਕਸੂਤਾ

Vancouver – ਲਿਬਰਲ ਪਾਰਟੀ ਦੇ ਨਵੇਂ ਚੁਣੇ ਐਮਪੀ ਜੌਰਜ ਚਾਹਲ ਖ਼ਿਲਾਫ਼ ਕੈਲਗਰੀ ਪੁਲਿਸ ਨੂੰ ਸ਼ਿਕਾਇਤ ਮਿਲੀ ਹੈ। ਇਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੈਲਗਰੀ ਪੁਲਿਸ ਨੂੰ ਜੌਰਜ ਚਾਹਲ ਖ਼ਿਲਾਫ਼ ਸ਼ਿਕਾਇਤ ਮਿਲੀ ਹੈ ਕਿ ਉਨ੍ਹਾਂ ਵੱਲੋਂ ਆਪਣੇ ਵਿਰੋਧੀ ਉਮੀਦਵਾਰ ਦੇ ਕੈਂਪੇਨ ਫ਼ਲਾਇਰ ਨੂੰ ਹਟਾ ਕੇ ਆਪਣੇ ਚੋਣ ਫ਼ਲਾਇਰ ਲਗਾਏ ਗਏ। ਇਹ ਸਾਰਾ ਮਾਮਲਾ ਇੱਕ ਘਰ ਦੇ ਬਾਹਰ ਲੱਗੇ ਸਿਕਿਉਰਟੀ ਕੈਮਰੇ ਵਿਚ ਕੈਦ ਹੋ ਗਿਆ। ਇਸ ਸੰਬੰਧੀ ਹੁਣ ਪੁਲਿਸ ਦੇ ਐਂਟੀ-ਕੁਰਪਸ਼ਨ ਯੁਨਿਟ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਬਾਰੇ ਚਾਹਲ ਦੇ ਕੈਂਪੇਨ ਮੈਨੇਜਰ ਨੇ ਬੋਲਦਿਆਂ ਕਿਹਾ ਹੈ ਕਿ ਸਹੋਤਾ ਦੀ ਚੋਣ ਸਮੱਗਰੀ ਇਸ ਲਈ ਹਟਾਈ ਗਈ ਕਿਉਂਕਿ ਉਸ ‘ਤੇ ਪੋਲਿੰਗ ਸਟੇਸ਼ਨ ਦੀ ਗਲਤ ਜਾਣਕਾਰੀ ਸੀ। ਫ਼ਿਲਹਾਲ ਉਨ੍ਹਾਂ ਨੇ ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੇ ਜਾਣ ਬਾਰੇ ਟਿੱਪਣੀ ਨਹੀਂ ਕੀਤੀ ਹੈ।

ਦੱਸਦਈਏ ਕਿ ਜੌਰਜ ਚਾਹਲ ਵੱਲੋਂ ਫੈਡਰਲ ਚੋਣਾਂ ‘ਚ ਕੈਲਗਰੀ-ਸਕਾਈਵਿਊ ਰਾਇਡਿੰਗ ਤੋਂ ਜਿੱਤ ਹਾਸਿਲ ਕੀਤੀ। ਉਨ੍ਹਾਂ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਐਮ ਪੀ ਜੈਗ ਸਹੋਤਾ ਨੂੰ ਹਰਾਇਆ ਗਿਆ । ਪੂਰੇ ਐਲਬਰਟਾ ਸੂਬੇ ਵਿਚ ਦੋ ਰਾਇਡਿੰਗਜ਼ ਹੀ ਅਜਿਹੀਆਂ ਹਨ ਜਿਥੇ ਲਿਬਰਲ ਵੱਲੋਂ ਜਿੱਤ ਹਾਸਿਲ ਕੀਤੀ ਗਈ ਹੈ। ਇਸ ਦੇ ਨਾਲ ਹੀ ਕੈਲਗਰੀ ਇਲਾਕੇ ਦੀਆਂ 10 ਰਾਇਡਿੰਗਜ਼ ਵਿਚੋਂ ਸਿਰਫ ਇਕ ‘ਤੇ ਹੀ ਲਿਬਰਲ ਦੀ ਜਿੱਤ ਹੋਈ ਹੈ।