ਦਿੱਲੀ- ਪੰਜਾਬ ਦੇ ਭਾਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ.ਭਗਵੰਤ ਧੂਰੀ ਵਿਧਾਨ ਸਭਾ ਹਲਕੇ ਤੋਂ ਵੱਡੀ ਲੀਡ ਨਾਲ ਚੋਣ ਜਿੱਤ ਕੇ ਪੰਜਾਬ ਦੇ ਮੁੱਖ ਮੰਤਰੀ ਬਨਣ ਜਾ ਰਹੇ ਨੇ.ਸੋ ਕਨੂੰਨੀ ਤੌਰ ‘ਤੇ ਇਕ ਹੀ ਅਹੁਦੇ ਦਾ ਪਾਲਨ ਕਰਨ ਦੇ ਚਲਦਿਆਂ ਮਾਨ ਵਲੋਂ ਲੋਕ ਸਭਾ ਨੂੰ ਅਲਵਿਦਾ ਕਹਿ ਦਿੱਤਾ ਗਿਆ ਹੈ.
ਆਪਣੇ 91 ਸਾਥੀਆਂ ਦੇ ਨਾਲ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ 16 ਮਾਰਚ ਨੂੰ ਆਪਣੀ ਸਰਕਾਰ ਬਨਾਉਣ ਜਾ ਰਹੇ ਹਨ.ਪਾਰਟੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਵਲੋਂ ਉਨ੍ਹਾਂ ਨੂੰ ਪਹਿਲਾਂ ਹੀ ਮੁੱਖ ਮੰਤਰੀ ਦਾ ਚਿਹਾਰ ਐਲਾਨ ਦਿੱਤਾ ਗਿਆ ਸੀ.ਸੋ ਹੁਣ ਭਗਵੰਤ ਮਾਨ ਦਿੱਲੀ ਦੀ ਥਾਂ ਹੁਣ ਪੰਜਾਬ ਚ ਹੀ ਰਹਿ ਕੇ ਸੂਬੇ ਦਾ ਵਾਗਡੋਰ ਸੰਭਾਲਣਗੇ.16 ਤਰੀਕ ਨੂੰ ਖਟਕੜ ਕਲਾਂ ਵਿਖੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ.ਅਰਵਿੰਦ ਕੇਜਰੀਵਾਲ ਸਮੇਤ ਲੱਖਾਂ ਲੋਕ ਇਸ ਮੌਕੇ ਦਾ ਗਵਾਹ ਬਨਣਗੇ.