ਚੀਨ ਨੂੰ ਸੰਵੇਦਨਸ਼ੀਲ ਸਮੱਗਰੀ ਭੇਜਣ ਦੇ ਦੋਸ਼ ’ਚ ਅਮਰੀਕੀ ਜਲ ਸੈਨਾ ਦੇ ਦੋ ਮਲਾਹ ਗਿ੍ਰਫ਼ਤਾਰ

Washington- ਅਮਰੀਕੀ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸੰਵੇਦਨਸ਼ੀਲ ਕੌਮੀ ਸੁਰੱਖਿਆ ਸਮੱਗਰੀ ਚੀਨ ਨੂੰ ਸੌਂਪਣ ਦੇ ਦੋਸ਼ ’ਚ ਅਮਰੀਕੀ ਜਲ ਸੈਨਾ ਦੇ ਦੋ ਮਲਾਹਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਸੇਨ ਡਿਏਗੋ ਸਥਿਤ ਯੂ. ਐਸ. ਐਕਸੈੱਸ ਦੇ ਹਵਾਲੇ ਕੀਤੇ ਗਏ 22 ਸਾਲਾ ਮਲਾਹ ਜਿਨਚਾਈ ਵੇਈ ਨੂੰ ਬੀਤੇ ਕੱਲ੍ਹ ਚੀਨੀ ਅਧਿਕਾਰੀਆਂ ਨੂੰ ਕੌਮੀ ਰੱਖਿਆ ਜਾਣਕਾਰੀ ਭੇਜਣ ਦੀ ਸਾਜ਼ਿਸ਼ ਨਾਲ ਜੁੜੇ ਜਾਸੂਸੀ ਦੇ ਦੋ ਦੋਸ਼ਾਂ ਤਹਿਤ ਗਿ੍ਰਫ਼ਤਾਰ ਕੀਤਾ ਗਿਆ ਸੀ। ਇੱਕ ਹੋਰ ਮਾਮਲੇ ’ਚ ਨਿਆਂ ਵਿਭਾਗ ਨੇ 26 ਸਾਲਾ ਵੇਨਹੇਂਗ ਝਾਓ ’ਤੇ ਇੱਕ ਚੀਨੀ ਖ਼ੁਫੀਆ ਅਧਿਕਾਰੀ ਨੂੰ ਅਮਰੀਕੀ ਫੌਜ ਦੀਆਂ ਸੰਵੇਦਨਸ਼ੀਲ ਤਸਵੀਰਾਂ ਅਤੇ ਵੀਡੀਓ ਦੇਣ ਦੇ ਬਦਲੇ ਕਥਿਤ ਤੌਰ ’ਤੇ ਰਿਸ਼ਵਤ ਦੇਣ ਦੇ ਇਲਜ਼ਾਮ ਤਹਿਤ ਗਿ੍ਰਫ਼ਤਾਰ ਕੀਤਾ ਹੈ।
ਨਿਆਂ ਵਿਭਾਗ ਦੇ ਕੌਮੀ ਸੁਰੱਖਿਆ ਡਿਵੀਜ਼ਨ ਦੇ ਸਹਾਇਕ ਅਟਾਰਨੀ ਜਨਰਲ ਮੈਥਿਊ ਜੀ. ਆਲਸੇਨ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ’ਤੇ ਸੰਯੁਕਤ ਰਾਜ ਅਮਰੀਕਾ ਦੀ ਰੱਖਿਆ ਲਈ ਕੀਤੀ ਗਈ ਵਚਨਬੱਧਤਾਵਾਂ ਦੀ ਉਲੰਘਣਾ ਕਰਨ ਅਤੇ ਪੀ. ਆਰ. ਸੀ. ਸਰਕਾਰ ਦੇ ਫ਼ਾਇਦੇ ਲਈ ਜਨਤਾ ਦੇ ਵਿਸ਼ਵਾਸ ਨੂੰ ਧੋਖਾ ਦੇਣ ਦਾ ਦੋਸ਼ ਹੈ। ਆਲਸੇਨ ਨੇ ਕਿਹਾ ਕਿ ਇਨ੍ਹਾਂ ਦੇ ਕੰਮਾਂ ਕਾਰਨ ਸੰਵੇਦਨਸ਼ੀਲ ਫੌਜੀ ਜਾਣਕਾਰੀ ਪੀਪਲਜ਼ ਰੀਪਬਲਿਕ ਆਫ਼ ਚਾਈਨ ਦੇ ਹੱਥਾਂ ’ਚ ਚਲੀ ਗਈ। ਉਨ੍ਹਾਂ ਕਿਹਾ ਕਿ ਜਾਣਕਾਰੀ ’ਚ ਜੰਗੀ ਅਭਿਆਸ, ਫ਼ੌਜੀ ਕਾਰਵਾਈਆਂ ਅਤੇ ਮਹੱਤਵਪੂਰਨ ਤਕਨੀਕੀ ਸਮੱਗਰੀ ਦੇ ਵੇਰਵੇ ਸ਼ਾਮਿਲ ਹਨ।
ਫੈਡਰਲ ਅਧਿਕਾਰੀਆਂ ਨੇ ਸੈਨ ਡਿਏਗੋ ’ਚ ਇੱਕ ਨਿਊਜ਼ ਕਾਨਫ਼ਰੰਸ ਦੌਰਾਨ ਇਸ ਸਬੰਧੀ ਜਾਣਕਾਰੀ ਦਿੱਤੀ। ਫੈਡਰਲ ਵਕੀਲਾਂ ਨੇ ਇਹ ਇਲਜ਼ਾਮ ਲਾਇਆ ਹੈ ਕਿ ਵੇਈ ਨੇ ਫਰਵਰੀ 2022 ’ਚ ਇੱਕ ਚੀਨੀ ਖ਼ੁਫੀਆ ਅਧਿਕਾਰੀ ਨਾਲ ਸੰਪਰਕ ਕੀਤਾ ਅਤੇ ਅਧਿਕਾਰੀ ਦੀ ਅਪੀਲ ’ਤੇ, ਜਿਸ ਜਹਾਜ਼ ’ਚ ਉਸ ਨੇ ਸੇਵਾ ਕੀਤੀ, ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉਸ ਨੂੰ ਮੁਹੱਈਆ ਕਰਾਏ। ਉੱਥੇ ਹੀ ਨਿਆਂ ਵਿਭਾਗ ਨੇ ਵੇਈ ਬਹੁਤ ਘੱਟ ਵਰਤੇ ਜਾਣ ਵਾਲੇ ਜਾਸੂਸੀ ਕਾਨੂੰਨ ਤਹਿਤ ਦੋਸ਼ ਲਗਾਏ ਹਨ, ਜੋ ਕਿ ਕਿਸੇ ਵਿਦੇਸ਼ੀ ਸਰਕਾਰ ਦੀ ਸਹਾਇਆ ਲਈ ਜਾਣਕਾਰੀ ਇਕੱਠੀ ਕਰਨ ਜਾਂ ਪ੍ਰਦਾਨ ਕਰਨ ਨੂੰ ਅਪਰਾਧ ਮੰਨਦਾ ਹੈ। ਅਧਿਕਾਰੀਆਂ ਨੇ ਵੇਈ ਨੂੰ ਬੀਤੇ ਕੱਲ੍ਹ ਉਸ ਵੇਲੇ ਗਿ੍ਰਫ਼ਤਾਰ ਕੀਤਾ, ਜਦੋਂ ਉਹ ਸੇਨ ਡਿਆਗੋ ’ਚ ਜਲ ਸੈਨਾ ਦੇ ਅੱਡੇ ’ਤੇ ਪਹੁੰਚਿਆ ਸੀ।