ਨਵੀਂ ਦਿੱਲੀ-ਪੰਜਾਬ ਨੂੰ ਫਤਿਹ ਕਰਨ ਉਪਰੰਤ ਭਾਵੀ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਪੁੱਜੇ.ਜਿੱਥੇ ਉਨ੍ਹਾਂ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ.ਭਗਵੰਤ ਨੇ ਪੈਰੀ ਹੱਥ ਲਾ ਕੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਤੋਂ ਅਸ਼ੀਰਵਾਦ ਲਿਆ.
ਪੰਜਾਬ ਦੀਆਂ 117 ਸੀਟਾਂ ਚੋਂ 92 ਸੀਟਾਂ ਜਿੱਤ ਕੇ ਭਗਵੰਤ ਹਾਈਕਮਾਨ ਨੂੰ ਮਿਲਣ ਦਿੱਲੀ ਗਏ ਹਨ.ਕੇਜਰੀਵਾਲ ਨੇ ਬੜੀ ਹੀ ਗਰਮਜੋਸ਼ੀ ਨਾਲ ਪੰਜਾਬ ਦੇ ਇਸ ਹੀਰੋ ਦਾ ਸਵਾਗਤ ਕੀਤਾ.ਦੋਹਾਂ ਨੇ ਜੱਫੀ ਪਾ ਕੇ ਇਕ ਦੂਜੇ ਨਾਲ ਖੂਸ਼ੀ ਸਾਂਝੀ ਕੀਤੀ.ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਫਤਵਾ ਦੇ ਕੇ ਉਨ੍ਹਾਂ ਦੀ ਪਾਰਟੀ ਦੀ ਜ਼ਿੰਮੇਵਾਰੀ ਵਧਾ ਦਿੱਤੀ ਹੈ.
ਭਗਵੰਤ ਦੇ ਨਾਲ ਪਾਰਟੀ ਦੇ ਤਮਾਮ ਜੇਤੂ ਵਿਧਾਇਕ ਵੀ ਦਿੱਲੀ ਪਹੁੰਚੇ ਹਨ.ਪੰਜਾਬ ਦੀ ਜੇਤੂ ਟੀਮ ਨਾਲ ਕੇਜਰੀਵਾਲ ਵਲੋਂ ਬੈਠਕ ਕੀਤੀ ਜਾਵੇਗੀ.ਸੰਭਾਵਨਾ ਹੈ ਕਿ ਕੱਲ੍ਹ ਭਗਵੰਤ ਮਾਨ ਪੰਜਾਬ ਦੇ ਰਾਜਪਾਲ਼ ਨੂੰ ਮਿਲ ਕੇ ਸੁੰਹ ਚੱਕ ਸਮਾਗਮ ਦੀ ਗੱਲ ਕਰਣਗੇ.ਇਸ ਤੋਂ ਪਹਿਲਾਂ ਪੰਜਾਬ ਨੇਤਾਵਾਂ ਵਲੋਂ ਪਾਰਟੀ ਪ੍ਰਮੁੱਖ ਨੂੰ ਪੰਜਾਬ ਆਉਣ ਦਾ ਸੱਦਾ ਵੀ ਦਿੱਤਾ ਗਿਆ.