ਚੋਣਾ ‘ਚ ਨਹੀਂ ਚੱਲਿਆ ਦਿੱਗਜਾਂ ਦਾ ‘ਤੰਤਰ-ਮੰਤਰ’

ਜਲੰਧਰ-ਚੋਣ ਜਿੱਤਣ ਲਈ ਜਾਂ ਵੋਟਰਾਂ ਨੂੰ ਲੁਭਾਉਣ ਲਈ ਸਿਆਸਤਦਾਨਾਂ ਨੇ ਨਾ ਸਿਰਫ ਸੜਕਾਂ-ਗਲੀਆਂ ਚ ਪੈਰ ਘਿਸਾਏ ਬਲਕਿ ਹਰ ਉਹ ਕੰਮ ਕੀਤਾ ਜਿਸ ਨਾਲ ਜਿੱਤ ਮਿਲ ਜਾਵੇ.ਇਨ੍ਹਾਂ ਉਮੀਦਵਾਰਾਂ ਨੇ ਹਲਕੇ ਚ ਕੰਮ ਤਾਂ ਕੀਤੇ ਨਹੀਂ ਸਗੋਂ ਆਖਿਰੀ ਸਮੇਂ ਚ ਇਨ੍ਹਾਂ ਨੂੰ ਰੱਬ ਚੇਤੇ ਆ ਗਿਆ.ਪਰ ਵੋਟਰਾਂ ਦੇ ਅੱਗੇ ਸਿਆਸਤ ਦੇ ਇਨ੍ਹਾਂ ਦਿੱਗਜਾਂ ਦਾ ਬਲੈਕ ਮੈਜਿਕ ਕੰਮ ਨਾ ਆਇਆ,ਵੋਟ ਕਿਰਦਾਰ ਅਤੇ ਵਿਸ਼ਵਾਸ ਲੈ ਗਿਆ.
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਆਖਿਰੀ ਸਮੇਂ ਚ ਵੱਡਾ ਅਹੁਦਾ ਮਿਲ ਗਿਆ.111 ਦਿਨਾਂ ਚ ਕੰਮ ਕੀਤਾ ਤਾਂ ਕੁਰਸੀ ਦਾ ਚਸਕਾ ਪੈਣਾ ਵੀ ਲਾਜ਼ਮੀ ਸੀ.ਪਾਰਟੀ ਨੇ ਕੰਮ ਤਾਂ ਬਹੁਤਾ ਕੀਤਾ ਨਹੀ ਸੀ ਸੋ ਸੀ.ਐੱਮ ਸਾਹਿਬ ਨੇ ਹਵਨ ਯੱਗ ਦਾ ਸਹਾਰਾ ਲਿਆ.ਹਿਮਾਚਲ ਸਥਿਤ ਮਾਤਾ ਬਗਲਾਮੁਖੀ ਦੇ ਦਰਬਾਰ ਚ ਜਾ ਕੇ ਚੰਨੀ ਕਈ ਵਾਰ ਸ਼ਤਰੂ ਵਿਨਾਸ਼ਕ ਯੱਗ ਕਰਵਾਉਂਦੇ ਹੋਏ ਵੇਖੇ ਗਏ.ਇਹ ਖੇਰ ਵੱਡਾ ਚਿਹਰਾ ਸੀ ਤਾਂ ਸੁਰਖੀਆਂ ਚ ਆ ਗਏ,ਕਸਰ ਕਿਸੇ ਨੇ ਵੀ ਨਹੀਂ ਛੱਡੀ.
ਫਿਰ ਵਾਰੀ ਆਈ ਸਿੱਧੂ ਸਾਹਿਬ ਦੀ.ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਚੋਣ ਸਟੇਜ ਤੋਂ ਮੰਤਰ ਮਾਰ ਕੇ ਹੱਥ ਫੇਰਨ ਵਾਲੀ ਵੀਡੀਓ ਖੂਬ ਵਾਈਰਲ ਹੋਈ.ਇੱਕ ਪੱਤਰਕਾਰ ਨੇ ਸਵਾਲ ਪੁੱਛਿਆਂ ਤਾਂ ਜਵਾਬ ਬੋਲੇ ਕਿ ਉਹ ਪ੍ਰਚਾਰ ਵੇਲੇ ਵੀ ਮੰਤਰਾਂ ਦਾ ਜਾਪ ਜੱਪਦੇ ਰਹਿੰਦੇ ਹਨ.ਇੰਟਰਵਿਊ ਚ ਉਨ੍ਹਾਂ ਮੰਤਰ ਵੀ ਸੁਣਾਇਆ.
ਹੁਣ ਗੱਲ ਕਰਦੇ ਹਾਂ ਮਹਾਰਾਜ ਕੈਪਟਨ ਅਮਰਿੰਦਰ ਸਿੰਘ ਦੀ.ਨਤੀਜਿਆਂ ਤੋਂ ਦੋ ਦਿਨ ਪਹਿਲਾਂ ਸਿਸਵਾਂ ਤੋਂ ਸਿਆਸੀ ਸ਼ੌਅ ਦਾ ਐਲਾਨ ਕਰਨ ਵਾਲੇ ਕੈਪਟਨ ਸਾਹਿਬ ਆਪਣੀ ਹਾਰ ਤੋਂ ਪਹਿਲਾਂ ਹੀ ਵਾਕਿਫ ਸਨ.ਚਾਹੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ੳਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਸ਼ੀਰਵਾਦ ਹਾਸਿਲ ਸੀ.ਪਰ ਫਿਰ ਵੀ ਉਨ੍ਹਾਂ ਨੂੰ ਕੱਟੇ ਦਾ ਸਹਾਰਾ ਲੇਣਾ ਪਿਆ.ਪਟਿਆਲਾ ਸ਼ਹਿਰੀ ਹਲਕੇ ਤੋਂ ਜਿੱਤ ਹਾਸਿਲ ਕਰਨ ਲਈ ਕੈਪਟਨ ਨੇ ਹਵਨ ਕਰਵਾ ਕੇ ਕੱਟਾ ਦਾਨ ਕੀਤਾ.
ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਨਾ ਕੱਟਾ ਦਾਨ ਕੀਤਾ ਤੇ ਨਾ ਹੀ ਮੰਤਰ ਫੂਕੇ,ਜਨਤਾ ਦੇ ਮੈਜਿਕ ਨੇ ਉਨ੍ਹਾਂ ਨੂੰ ਸੱਤਾ ਦਾ ਪ੍ਰਸ਼ਾਦ ਦੇ ਦਿੱਤਾ.