Vancouver – ਅੱਜ ਤੋਂ ਅਮਰੀਕਾ ਵੱਲੋਂ ਕੈਨੇਡਾ ਵਾਸਤੇ ਬਾਰਡਰ ਖੋਲ੍ਹ ਦਿੱਤਾ ਗਿਆ ਹੈ। ਹੁਣ ਕੈਨੇਡਾ ਵਾਸੀ ਬਾਰਡਰ ਰਾਹੀਂ ਅਮਰੀਕਾ ਦਾਖ਼ਲ ਹੋ ਸਕਣਗੇ। ਕਰੀਬ 19 ਮਹੀਨਿਆਂ ਦੇ ਲੰਬੇ ਇੰਤਜ਼ਾਰ ਬਾਅਦ ਅਮਰੀਕਾ ਵੱਲੋਂ ਕੈਨੇਡਾ ਵਾਸੀਆਂ ਲਈ ਬਾਰਡਰ ਖੋਲ੍ਹ ਦਿੱਤਾ ਗਿਆ ਹੈ।ਪੂਰੀ ਤਰਾਂ ਵੈਕਸੀਨੇਸ਼ਨ ਵਾਲੇ ਕੈਨੇਡੀਅਨ ਯਾਤਰੀਆਂ ਹੁਣ ਜ਼ਮੀਨੀ ਸਰਹੱਦ ਰਾਹੀਂ ਅਮਰੀਕਾ ਜਾ ਸਕਦੇ ਹੈ।ਅਮਰੀਕਾ ਵੱਲੋਂ ਮਾਰਚ 2020 ਤੋਂ ਹੀ ਕੋਰੋਨਾ ਦੇ ਹਾਲਾਤਾਂ ਨੂੰ ਦੇਖਦਿਆਂ ਬਾਰਡਰ ਨੂੰ ਬੰਦ ਕੀਤਾ ਹੋਇਆ ਸੀ। ਪਰ ਹੁਣ ਅੱਜ ਤੋਂ ਗ਼ੈਰ-ਜ਼ਰੂਰੀ ਵੀ ਸ਼ੁਰੂ ਹੋ ਰਹੀ ਹੈ। ਜਾਣਕਾਰੀ ਮੁਤਾਬਿਕ 18 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਪੂਰੀ ਵੈਕਸੀਨੇਸ਼ਨ ਜ਼ਰੂਰੀ ਹੈ ਅਤੇ 18 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਛੋਟ ਦਿੱਤੀ ਗਈ ਹੈ।
ਦੱਸ ਦਈਏ ਕਿ ਅਮਰੀਕਾ ਵੱਲੋਂ ਹੁਣ ਯਾਤਰੀਆਂ ਲਈ ਕੁੱਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ।ਯਾਤਰੀਆਂ ਲਈ ਜ਼ਰੂਰੀ ਹੈ ਕਿ ਉਨ੍ਹਾਂ ਦੇ ਕੋਰੋਨਾ ਵੈਕਸੀਨ ਦੇ ਦੋ ਸ਼ੌਟ ਲੱਗੇ ਹੋਣ। ਯਾਤਰੀਆਂ ਲਈ WHO ਵੱਲੋਂ ਮਾਨਤਾ ਪ੍ਰਾਪਤ ਵੈਕਸੀਨ ਲਾਜ਼ਮੀ ਕੀਤੀ ਗਈ ਹੈ। ਐੱਸ ਦੇ ਨਾਲ ਹੀ ਇਹ ਯਾਤਰੀ ਜੱਦ ਕੈਨੇਡਾ ਵਾਪਿਸ ਆਉਣਗੇ ਤਾਂ ਉਨ੍ਹਾਂ ਵਾਸਤੇ ਵੀ ਕੁੱਝ ਨਿਯਮ ਰੱਖੇ ਗਏ ਹਨ। ਕੈਨੇਡਾ ਵਾਪਸ ਆ ਰਹੇ ਯਾਤਰੀਆਂ ਨੂੰ, ਕੈਨੇਡਾ ਪਹੁੰਚਣ ਤੋਂ 72 ਅੰਦਰ ਕਰਵਾਏ ਕੋਵਿਡ ਟੈਸਟ ਦੀ ਨੈਗਟਵ ਰਿਪੋਰਟ ਦੇਣਾ ਅਜੇ ਵੀ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ ਕੋਵਿਡ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ, ਗ਼ੈਰ-ਜ਼ਰੂਰੀ ਸਫ਼ਰ ਕਰਨ ਵਾਲੇ ਕੈਨੇਡੀਅਨਜ਼, ਹਵਾਈ ਸਫ਼ਰ ਰਾਹੀਂ ਯੂ ਐਸ ਜਾ ਸਕਦੇ ਸਨ, ਪਰ ਅੱਜ ਤੋਂ ਉਹਨਾਂ ਲਈ ਕੁਝ ਸਖ਼ਤੀ ਕੀਤੀ ਗਈ ਹੈ। ਯੂ ਐਸ ਜਾਣ ਵਾਲੇ ਕੈਨੇਡੀਅਨ ਹਵਾਈ ਯਾਤਰੀਆਂ ਨੂੰ ਕੋਵਿਡ ਟੈਸਟ ਦੀ ਨੈਗਟਿਵ ਰਿਪੋਰਟ ਦੇਣਾ ਜ਼ਰੂਰੀ ਸੀ। ਹੁਣ ਇਸਦੇ ਨਾਲ ਉਹਨਾਂ ਨੂੰ ਆਪਣੀ ਵੈਕਸੀਨੇਸ਼ਨ ਦਾ ਸਬੂਤ ਦਿਖਾਉਣਾ ਵੀ ਜ਼ਰੂਰੀ ਕਰ ਦਿੱਤਾ ਗਿਆ ਹੈ। 18 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਇਸ ਨਿਯਮ ਤੋਂ ਛੋਟ ਮਿਲੀ ਹੈ। ਪਰ 2 ਸਾਲ ਤੋਂ 17 ਸਾਲ ਤੱਕ ਦੇ ਯਾਤਰੀਆਂ ਨੂੰ ਕੋਵਿਡ ਟੈਸਟ ਦੀ ਨੈਗਟਿਵ ਰਿਪੋਰਟ ਦਿਖਾਉਣੀ ਜ਼ਰੂਰੀ ਹੋਵੇਗੀ।