● On air now · ਟੀਵੀ ਪੰਜਾਬ

Punjabi News · Since 2013

Breaking

ਰਾਜਾ ਵੜਿੰਗ ਨੂੰ ਹੋਇਆ ਕੋਰੋਨਾ,ਖੁਦ ਨੂੰ ਕੀਤਾ ਇਕਾਂਤਵਾਸ

ਚੰਡੀਗੜ੍ਹ- ਪੰਜਾਬ ਚ ਮੰਤਰੀ ਤੋਂ ਲੈ ਕੇ ਅਫਸਰਸ਼ਾਹੀ ਕੋਰੋਨਾ ਦੀ ਲਪੇਟ ਚ ਹਨ.ਤਾਜ਼ਾ ਖਬਰ ਮਿਲੀ ਹੈ ਕੀ ਚੰਨੀ ਸਰਕਾਰ ਦੇ ਚਹੇਤੇ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਕੋਰੋਨਾ ਹੋ ਗਿਆ ਹੈ.ਰਿਪੋਰਟ ਪਾਜ਼ੀਟਿਵ ਆਉਣ ‘ਤੇ ਉਨ੍ਹਾਂ ਨੇ ਖੁਦ ਨੂੰ ਆਈਸੋਲੇਟ…


ਚੰਡੀਗੜ੍ਹ- ਪੰਜਾਬ ਚ ਮੰਤਰੀ ਤੋਂ ਲੈ ਕੇ ਅਫਸਰਸ਼ਾਹੀ ਕੋਰੋਨਾ ਦੀ ਲਪੇਟ ਚ ਹਨ.ਤਾਜ਼ਾ ਖਬਰ ਮਿਲੀ ਹੈ ਕੀ ਚੰਨੀ ਸਰਕਾਰ ਦੇ ਚਹੇਤੇ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਕੋਰੋਨਾ ਹੋ ਗਿਆ ਹੈ.ਰਿਪੋਰਟ ਪਾਜ਼ੀਟਿਵ ਆਉਣ ‘ਤੇ ਉਨ੍ਹਾਂ ਨੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ.ਵੜਿੰਗ ਨੇ ਆਪਣੇ ਕਰੀਬੀਆਂ ਨੂੰ ਵੀ ਜਲਦ ਤੋਂ ਜਲਦ ਆਪਣੇ ਟੈਸਟ ਕਰਵਾਉਣ ਲਈ ਕਿਹਾ ਹੈ.

ਤੁਹਾਨੂੰ ਦੱਸ ਦਈਏ ਕੀ ਮੁੱਖ ਮੰਤਰੀ ਚੰਨੀ ਦੇ ਪਰਿਵਾਰ,ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐੱਸ.ਕਰੁਣਾ ਰਾਜੂ ਕਈ ਅਫਸਰ ਅਤੇ ਨੇਤਾ ਕੋਰੋਨਾ ਵਾਇਰਸ ਦੀ ਲਪੇਟ ਚ ਆ ਰਹੇ ਹਨ.ਪੰਜਾਬ ਸਰਕਾਰ ਵਲੋਂ ਓਮੀਕਰੋਨ ਵੈਰੀਐਂਟ ਨੂੰਝ ਰੋਕਣ ਲਈ ਸੂਬੇ ਚ ਪਾਬੰਦੀਆਂ ਵੀ ਲਗਾ ਦਿੱਤੀਆਂ ਗਈਆਂ ਹਨ.
ਓਧਰ ਦਿੱਲੀ ਚ ਕੇਜਰੀਵਾਲ ਸਰਕਾਰ ਨੇ ਸਾਰੇ ਨਿੱਜੀ ਦਫਤਰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ.ਮੈਡੀਕਲ ਸੇਵਾਵਾਂ ਤੋਂ ਇਲਾਵਾ ਬਾਕੀਆਂ ਨੂੰ ਵਰਕ ਫਰਾਮ ਹੋਮ ਕਰਨ ਲਈ ਕਿਹਾ ਗਿਆ ਹੈ.


Filed under