● On air now · ਟੀਵੀ ਪੰਜਾਬ

Punjabi News · Since 2013

Breaking

ਸਮਾਜ ਸੇਵੀ ‘ਤੇ ਗੋਲ਼ੀਆਂ ਚਲਾਉਣ ਵਾਲੇ ਨੂੰ ਪੁਲਿਸ ਨੇ ਦਬੋਚਿਆ

ਬਠਿੰਡਾ : ਗੈਂਗਸਟਰ ਤੋਂ ਸਮਾਜ ਸੇਵੀ ਬਣੇ ਕੁਲਵੀਰ ਨਰੂਆਣਾ ‘ਤੇ ਗੋਲੀਆਂ ਚਲਾ ਕੇ ਭੱਜਣ ਵਾਲੇ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਸਾਬਕਾ ਗੈਂਗਸਟਰ ‘ਤੇ ਉਸ ਦੇ ਹੀ ਦੋਸਤ ਨੇ ਗੋਲ਼ੀਆਂ ਚਲਾ ਕੇ ਹਮਲਾ ਕਰ ਦਿੱਤਾ ਸੀ। ਪੁਲਿਸ ਨੇ ਗੋਲ਼ੀਆਂ…


ਬਠਿੰਡਾ : ਗੈਂਗਸਟਰ ਤੋਂ ਸਮਾਜ ਸੇਵੀ ਬਣੇ ਕੁਲਵੀਰ ਨਰੂਆਣਾ ‘ਤੇ ਗੋਲੀਆਂ ਚਲਾ ਕੇ ਭੱਜਣ ਵਾਲੇ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਸਾਬਕਾ ਗੈਂਗਸਟਰ ‘ਤੇ ਉਸ ਦੇ ਹੀ ਦੋਸਤ ਨੇ ਗੋਲ਼ੀਆਂ ਚਲਾ ਕੇ ਹਮਲਾ ਕਰ ਦਿੱਤਾ ਸੀ। ਪੁਲਿਸ ਨੇ ਗੋਲ਼ੀਆਂ ਚਲਾਉਣ ਵਾਲੇ ਮਨਪ੍ਰੀਤ ਨੂੰ ਸਰਕਾਰੀ ਹਸਪਤਾਲ ਘੁੱਦਾ ਵਿਚੋਂ ਕਾਬੂ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਗੋਲੀਆਂ ਚਲਾ ਕੇ ਭੱਜਦਾ ਹੋਇਆ ਮਨਪ੍ਰੀਤ ਉਰਫ਼ ਮੰਨਾ ਗੱਡੀ ਸਮੇਤ ਘੁੱਦਾ ਦੇ ਸਰਕਾਰੀ ਹਸਪਤਾਲ ਵਿਚ ਜਾ ਵੜਿਆ ਸੀ। ਉਸ ਦੀ ਲੱਤ ਵਿਚ ਗੋਲੀ ਲੱਗੀ ਹੋਈ ਸੀ ਜਿਸ ਨੂੰ ਕਿ ਬਠਿੰਡਾ ਪੁਲਿਸ ਕਾਬੂ ਕਰ ਕੇ ਬਠਿੰਡਾ ਲੈ ਆਈ ਹੈ।

ਟੀਵੀ ਪੰਜਾਬ ਬਿਊਰੋ


Filed under