Canada ਚੋਣਾਂ ‘ਚ ਹੋਣ ਵਾਲੀ ਪਹਿਲੀ Debate ਅੱਜ

Vancouver –  ਫ਼ੈਡਰਲ ਚੋਣਾਂ ਸੰਬੰਧੀ ਟੈਲੀਵਿਜ਼ਨ ਤੇ ਹੋਣ ਵਾਲੀ ਪਹਿਲੀ ਡੀਬੇਟ ਅੱਜ ਸ਼ਾਮ ਨੂੰ ਪ੍ਰਸਾਰਿਤ ਹੋਵੇਗੀ। ਕੈਨੇਡਾ ‘ਚ 20 ਸਤੰਬਰ ਨੂੰ ਫ਼ੈਡਰਲ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਅੱਜ ਸਿਆਸੀ ਲੀਡਰ ਫ਼ੈਡਰਲ ਚੋਣਾਂ ਸੰਬੰਧੀ ਹੋਣ ਵਾਲੀ ਡੀਬੇਟ ’ਚ ਹਿੱਸਾ ਲੈਣਗੇ। ਇਹ ਡੀਬੇਟ ਅੱਜ ਸ਼ਾਮ ਨੂੰ ਟੈਲੀਵਿਜ਼ਨ ‘ਤੇ ਪ੍ਰਸਾਰਿਤ ਹੋਵੇਗੀ।
ਦੱਸਦਈਏ ਕਿ ਇਸ ਵਿੱਚ 4 ਲੀਡਰਸ ਸ਼ਾਮਿਲ ਹੋਣਗੇ। ਇਸ ‘ਚ ਲਿਬਰਲ ਪਾਰਟੀ ਦੇ ਪ੍ਰਧਾਨ ਜਸਟਿਨ ਟਰੂਡੋ, ਕੰਜ਼ਰਵੇਟਿਵ ਪਾਰਟੀ ਦੇ ਲੀਡਰ ਏਰਿਨ ਓ ਟੂਲ, ਬਲੋਕ ਦੇ ਈਵ ਫ੍ਰਾਂਸਵੋ ਬਲੇਨਚੇਟ ਅਤੇ ਐਨ ਡੀ ਪੀ ਦੇ ਲੀਡਰ ਜਗਮੀਤ ਸਿੰਘ ਸ਼ਾਮਿਲ ਹੋਣਗੇ। ਦੱਸਣਯੋਗ ਹੈ ਕਿ ਗ੍ਰੀਨ ਪਾਰਟ ਦੀ ਅਨੇਮੀ ਪੌਲ ਅਤੇ ਪੀਪਲ ਪਾਰਟੀ ਦੀ ਮਕਸਿਮ ਬਰਨੀਏ ਨੂੰ ਇਸ ਡੀਬੇਟ ਲਈ ਸਦਾ ਨਹੀਂ ਭੇਜਿਆ ਗਿਆ।ਫਰੈਂਚ ਭਾਸ਼ਾ ‘ਚ ਹੋਣ ਵਾਲੀ ਇਹ ਡੀਬੇਟ ਟੀ ਵੀ ਏ ਵੱਲੋਂ ਕਾਰਵਾਈ ਜਾ ਰਹੀ ਹੈ ਅਤੇ ਇਹਨਾਂ ਚੋਣਾਂ ਲਈ ਬਹੁਤ ਮਹੱਤਵਪੂਰਨ ਸਾਬਿਤ ਹੋ ਸਕਦੀ ਹੈ। ਇਸ ਡੀਬੇਟ ਤੋਂ ਇਲਾਵਾ ਲੀਡਰ ਡੀਬੇਟ ਕਮਿਸ਼ਨ ਵੱਲੋਂ 2 ਅਧਿਕਾਰਿਤ ਡੀਬੇਟਸ ਵੀ ਕਰਵਾਈਆਂ ਜਾਣਗੀਆਂ।ਜਾਣਕਾਰੀ ਲਈ ਦੱਸਦਈਏ ਕਿ ਫਰੈਂਚ ਭਾਸ਼ਾ ‘ਚ ਹੋਣ ਵਾਲੀ ਡੀਬੇਟ ਅਗਲੇ ਹਫ਼ਤੇ 8 ਸਿਤੰਬਰ ਨੂੰ ਹੋਵੇਗੀ ਅਤੇ ਇੰਗਲਿਸ਼ ਭਾਸ਼ਾ ਵਾਲੀ ਡੀਬੇਟ 9 ਸਿਤੰਬਰ ਨੂੰ ਹੋਣੀ ਹੈ।ਇਨ੍ਹਾਂ ਵਿੱਚ ਪੌਲ ਹਿੱਸਾ ਲੈਣਗੇ ਪਰ ਬਰਨੀਏ ਇੰਡਿਪੇਂਡੇਂਟ ਕਮਿਸ਼ਨ ਦੇ ਮਾਪਦੰਡਾਂ ਤੇ ਪੂਰੇ ਨਹੀਂ ਉਤਰੇ ਇਸ ਕਰਕੇ ਉਸ ਡੀਬੇਟ ਵਿੱਚ ਵੀ ਉਹ ਹਿੱਸਾ ਨਹੀਂ ਲੈਣਗੇ।