● On air now · ਟੀਵੀ ਪੰਜਾਬ

Punjabi News · Since 2013

Breaking

ਦੁੱਖ ਭਰੀ ਖਬਰ: ‘ਦਿ ਗਰੇਟ ਖਲੀ’ ਦੀ ਮਾਂ ਦਾ ਦੇਹਾਂਤ

ਟੀਵੀ ਪੰਜਾਬ ਬਿਊਰੋ-ਅੰਤਰਰਾਸ਼ਟਰੀ ਰੈਸਲਰ ਦਲੀਪ ਸਿੰਘ ਰਾਣਾ ‘ਦਿ ਗ੍ਰੇਟ ਖਲੀ’ ਦੀ ਮਾਂ ਟੰਡੀ ਦੇਵੀ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 79 ਸਾਲ ਦੀ ਸੀ। ਉਨ੍ਹਾਂ ਦਾ ਲੰਬੇ ਸਮੇਂ ਤੋਂ ਲੁਧਿਆਣਾ ਦੇ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ।…


ਟੀਵੀ ਪੰਜਾਬ ਬਿਊਰੋ-ਅੰਤਰਰਾਸ਼ਟਰੀ ਰੈਸਲਰ ਦਲੀਪ ਸਿੰਘ ਰਾਣਾ ‘ਦਿ ਗ੍ਰੇਟ ਖਲੀ’ ਦੀ ਮਾਂ ਟੰਡੀ ਦੇਵੀ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 79 ਸਾਲ ਦੀ ਸੀ। ਉਨ੍ਹਾਂ ਦਾ ਲੰਬੇ ਸਮੇਂ ਤੋਂ ਲੁਧਿਆਣਾ ਦੇ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਟੰਡੀ ਦੇਵੀ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੀ ਸੀ।

ਐਤਵਾਰ ਦੇਰ ਰਾਤ ਤੱਕ ਉਨ੍ਹਾਂ ਦੀ ਮ੍ਰਿਤਕ ਦੇਹ ਪਿੰਡ ਨੈਨੀਧਾਰ ਪਹੁੰਚ ਜਾਵੇਗੀ। ਇੱਥੇ ਹੀ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੀ ਮੌਤ ਨਾਲ ‘ਸਮੁੱਚੇ ਹਲਕਿਆਂ ਵਿਚ ਸੋਗ ਦੀ ਲਹਿਰ ਹੈ।


Filed under