Vancouver – ਬ੍ਰਿਟਿਸ਼ ਕੋਲੰਬੀਆ ‘ਚ ਇਕ ਹੋਰ ਹੀਟ ਵੇਵ ਦਸਤਕ ਦੇ ਸਕਦੀ ਹੈ। ਅਗਲੇ ਹਫ਼ਤੇ ਬੀਸੀ ਸਾਊਥ ਕੋਸਟ ਨੂੰ ਹੀਟ ਵੇਵ ਦਾ ਸਾਹਮਣਾ ਕਰਨਾ ਪੈ ਸਕਦਾ ਹੈ। environment and climate change ਕੈਨੇਡਾ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਦੀ ਹੀਟ ਵੇਵ ਪਹਿਲਾਂ ਦੇ ਮੁਕਾਬਲੇ ਹਲਕੀ ਹੋਵੇਗੀ। ਜੂਨ ਮਹੀਨੇ ਦੌਰਾਨ ਬੀਸੀ ’ਚ ਆਈ ਹੀਟ ਵੇਵ ਨੇ ਕਈ ਰਿਕਾਰਡ ਤੋੜੇ ਸਨ।
ਇਸ ਦੌਰਾਨ ਬਹੁਤ ਸਾਰੀਆਂ ਮੌਤਾਂ ਦਰਜ ਕੀਤੀਆਂ ਗਈਆਂ ਸਨ। ਇਨਸਾਨਾਂ ਦੇ ਨਾਲ ਨਾਲ ਕਈ ਜਾਨਵਰਾਂ ਦੀ ਵੀ ਜਾਨ ਚਲੀ ਗਈ ਸੀ। ਜਾਣਕਾਰੀ ਮੁਤਾਬਕ ਬੀਸੀ ’ਚ ਹੀਟ ਵੇਵ ਦੇ ਕਾਰਨ 719 ਤੋਂ ਵੱਧ ਮੌਤਾਂ ਹੋਈਆਂ ਸਨ।
ਏਜੰਸੀ ਦਾ ਕਹਿਣਾ ਹੈ ਕਿ ਮੌਸਮ ਬਾਰੇ ਸਮੇਂ ਸਮੇਂ ‘ਤੇ ਅਪਡੇਟ ਹਾਸਿਲ ਕਰਦੇ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਬੀਸੀ ਵਾਸੀ ਆਪਣੇ ਆਪ ਨੂੰ ਹੀਟ ਵੇਵ ਲਈ ਤਿਆਰ ਕਰ ਸਕਣਗੇ।