Canada ਦੇ Immigration Minister ਨੇ ਦਿੱਤੀ ਖੁਸ਼ਖਬਰੀ

Vancouver – ਪਿਛਲੇ ਕੁੱਝ ਮਹੀਨਿਆਂ ਦੌਰਾਨ ਕੈਨੇਡਾ ‘ਚ ਇਮੀਗ੍ਰੇਸ਼ਨ ਦਾ ਪੱਧਰ ਹੇਠਾਂ ਆਇਆ ਪਰ, ਜੂਨ ਮਹੀਨਾ ਇਮੀਗ੍ਰੇਸ਼ਨ ਲਈ ਬੇਹਤਰ ਸਾਬਿਤ ਹੋਇਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਉਸ ਦੇ ਮੁਤਾਬਿਕ ਕੈਨੇਡਾ ਵੱਲੋਂ ਜੂਨ ਮਹੀਨੇ ਦੌਰਾਨ 35,000 ਦੇ ਕਰੀਬ ਨਵੇਂ ਪ੍ਰਵਾਸੀਆਂ ਦਾ ਸਵਾਗਤ ਕੀਤਾ ਗਿਆ। ਦੱਸਦਈਏ ਕਿ ਕੈਨੇਡਾ ਵੱਲੋਂ ਇਸ ਸਾਲ ਵਾਸਤੇ 4 ਲੱਖ ਤੋਂ ਵੱਧ ਪ੍ਰਵਾਸੀਆਂ ਦੇ ਸਵਾਗਤ ਦਾ ਟਾਰਗੇਟ ਤਹਿ ਕੀਤਾ ਗਿਆ ਹੈ। ਇਸ ਨੂੰ ਪੂਰਾ ਕਰਨ ਵਾਸਤੇ ਇਮੀਗ੍ਰੇਸ਼ਨ ਵਿਭਾਗ ਕਾਫ਼ੀ ਗੰਭੀਰ ਨਜ਼ਰ ਆ ਰਿਹਾ ਹੈ। ਇਸ ਟੀਚੇ ਨੂੰ ਪੂਰਾ ਕਰਨ ਵਾਸਤੇ ਕੈਨੇਡਾ ਵੱਲੋਂ ਲਗਾਤਾਰ ਡਰਾਅ ਕੱਢੇ ਜਾ ਰਹੇ ਹਨ। ਕੈਨੇਡਾ ਵੱਲੋਂ ਜਨਵਰੀ ਮਹੀਨੇ 24,680, ਫਰਬਰੀ ਮਹੀਨੇ 23,395, ਮਾਰਚ ਮਹੀਨੇ 22,425, ਅਪ੍ਰੈਲ ਮਹੀਨੇ 21,155 ਤੇ ਮਈ ਮਹੀਨੇ 17,100 ਪ੍ਰਵਾਸੀਆਂ ਦਾ ਸਵਾਗਤ ਕੀਤਾ। ਜਨਵਰੀ ਮਹੀਨੇ ਤੋਂ ਬਾਅਦ ਮਈ ਮਹੀਨੇ ਤੱਕ ਇਮੀਗ੍ਰੇਸ਼ਨ ਦਾ ਪੱਧਰ ਲਗਾਤਾਰ ਹੇਠਾਂ ਆ ਰਿਹਾ ਸੀ। ਇਸ ਤੋਂ ਬਾਅਦ ਹੁਣ ਜੂਨ ਮਹੀਨਾ ਇਮੀਗ੍ਰੇਸ਼ਨ ਲਈ ਕਾਫ਼ੀ ਮਜ਼ਬੂਤ ਸਾਬਿਤ ਹੋਇਆ ਹੈ। ਜੂਨ ਮਹੀਨੇ 35000 ਨਵੇਂ ਪ੍ਰਵਾਸੀਆਂ ਦਾ ਸਵਾਗਤ ਕੀਤਾ ਗਿਆ। ਇਸ ਦਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਜੋ ਕੈਨੇਡਾ ਵੱਲੋਂ ਹਾਲ ਹੀ ‘ਚ COPR ਧਾਰਕਾਂ ਨੂੰ ਕੈਨੇਡਾ ਦਾਖਲੇ ਦੀ ਇਜ਼ਾਜ਼ਤ ਦਿਤੀ ਗਈ ਹੈ। ਕੈਨੇਡਾ ਦਾ 2020 ਦਾ ਟੀਚਾ ਕੋਰੋਨਾ ਪਾਬੰਦੀਆਂ ਕਾਰਨ ਪੂਰਾ ਨਹੀਂ ਹੋ ਸਕਿਆ। ਹੁਣ ਆਪਣੇ ਇਸ ਸਾਲ ਦੇ ਟਾਰਗੇਟ ਨੂੰ ਪੂਰਾ ਕਰਨ ਵਾਸਤੇ ਕੈਨੇਡਾ ਵੱਲੋਂ ਉਨ੍ਹਾਂ ਨੂੰ PR ਹਾਸਿਲ ਕਰਨ ਦਾ ਮੌਕਾ ਦਿੱਤੋ ਜਾ ਰਿਹਾ ਹੈ ਜੋ ਪਹਿਲਾਂ ਹੀ ਕੈਨੇਡਾ ‘ਚ ਹਨ। ਇਸੇ ਨੂੰ ਧਿਆਨ ‘ਚ ਰੱਖਦਿਆਂ ਕੈਨੇਡਾ ਵੱਲੋਂ ਇਮੀਗ੍ਰੇਸ਼ਨ 6 ਪ੍ਰੋਗਰਾਮ ਐਲਾਨ ਕੀਤੇ ਜਿਸ ‘ਚ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਜ਼ਰੂਰੀ ਕਾਮਿਆਂ ਨੂੰ ਪੱਕਾ ਹੋਣ ਦਾ ਮੌਕਾ ਦਿੱਤਾ ਜਾ ਰਿਹਾ ਹੈ।