Vancouver – ਓਂਟਾਰੀਓ ਤੋਂ ਵੈਕਸੀਨ ਦੇ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਸਾਹਮਣੇ ਆਈ। ਇਸ ਦੇ ਮੁਤਾਬਿਕ ਸੂਬੇ ਵੱਲੋਂ ਲੌਂਗ-ਟਰਮ ਕੇਅਰ ਵਰਕਰਜ਼ ਲਈ ਕੋਵਿਡ ਵੈਕਸੀਨੇਸ਼ਨ ਲਾਜ਼ਮੀ ਕੀਤੀ ਜਾ ਰਹੀ ਹੈ।
ਇਸ ਦਾ ਐਲਾਨ ਉਨਟੇਰਿਉ ਦੇ ਲੌਂਗ-ਟਰਮ ਕੇਅਰ ਮਿਨਿਸਟਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਵੈਕਸੀਨੇਸ਼ਨ ਨੀਤੀ ਦੀ ਸ਼ੁਰੂਆਤ 15 ਨਵੰਬਰ ਤੋਂ ਹੋਵੇਗੀ। ਇਸ ਦੇ ਮੁਤਾਬਿਕ ਹੁਣ ਲੌਂਗ-ਟਰਮ ਕੇਅਰ ਵਰਕਰਜ਼ ਲਈ ਕੋਵਿਡ ਵੈਕਸੀਨੇਸ਼ਨ ਲਾਜ਼ਮੀ ਕੀਤੀ ਜਾ ਰਹੀ ਹੈ। ਇਸ ਸਮੇਂ ਜੋ ਪੌਲਿਸੀ ਚੱਲ ਰਹੀ ਹੈ ਉਸ ਅਧੀਨ, ਲੌਂਗ-ਟਰਮ ਕੇਅਰ ਹੋਮਜ਼ ਵਿਚ ਕੰਮ ਕਰਨ ਵਾਲੇ ਵਰਕਰਾਂ ਲਈ ਜਾਂ ਤਾਂ ਵੈਕਸੀਨੇਸ਼ਨ ਜ਼ਰੂਰੀ ਹੈ ਅਤੇ ਜਾਂ ਫ਼ਿਰ ਉਹਨਾਂ ਨੂੰ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ । ਜਾਣਕਾਰੀ ਮੁਤਾਬਿਕ ਜਿਹੜੇ ਵਰਕਰ ਵੈਕਸੀਨ ਨਹੀਂ ਲਗਵਾਉਣਗੇ ਉਨ੍ਹਾਂ ਵਾਸਤੇ ਇਕ ਸੈਸ਼ਨ ਹੋਵੇਗਾ ਜਿਸ ‘ਚ ਉਨ੍ਹਾਂ ਨੂੰ ਵੈਕਸੀਨਬਾਰੇ ਦੱਸਿਆ ਜਾਵੇਗਾ।
ਓਂਟਾਰੀਓ ਲੌਂਗ-ਟਰਮ ਕੇਅਰ ਅਸੋਸੀਏਸ਼ਨ ਨੇ ਵੀ ਮੰਗ ਕੀਤੀ ਸੀ ਕਿ ਸਾਰੇ ਹੈਲਥ ਵਰਕਰਾਂ ਲਈ ਵੈਕਸੀਨੇਸ਼ਨ ਲਾਜ਼ਮੀ ਕੀਤੀ ਜਾਵੇ । ਇਸੇ ਤਰ੍ਹਾਂ, ਕੈਨੇਡਾ ਦੇ ਸਭ ਤੋਂ ਵੱਡੇ ਪ੍ਰਾਇਵੇਟ ਲੌਂਗ-ਟਰਮ ਕੇਅਰ ਹੋਮਜ਼ ਦੇ ਗਰੁੱਪ ਨੇ, ਆਪਣੇ ਫਰੰਟ ਲਾਇਨ ਵਰਕਰਾਂ ਲਈ ਲਾਜ਼ਮੀ ਵੈਕਸੀਨ ਦੀ ਨੀਤੀ ਬਣਾਈ ਸੀ, ਜਿਸ ਨੀਤੀ ਵਿਚ ਬਗ਼ੈਰ-ਵੈਕਸੀਨ ਵਾਲਿਆਂ ਨੂੰ ਬਿਨਾ ਤਨਖ਼ਾਹ ਤੋਂ ਛੁੱਟੀ ‘ਤੇ ਭੇਜਣ ਨੂੰ ਸ਼ਾਮਲ ਕੀਤਾ ਗਿਆ ਸੀ।
ਅਗਸਤ ਮਹੀਨੇ ਦੌਰਾਨ ਜਾਣਕਾਰੀ ਸਾਹਮਣੇ ਆਈ ਸੀ ਕਿ 90 ਫ਼ੀਸਦੀ ਲੌਂਗ-ਟਰਮ ਕੇਅਰ ਵਰਕਰਜ਼ ਨੇ ਵੈਕਸੀਨ ਲਗਾਵਾਉਣ ਦਾ ਵਿਕਲਪ ਚੁਣਿਆ ਹੈ।ਹੁਣ ਜੋ ਇਸ ਬਾਰੇ ਜਾਣਕਾਰੀ ਮਿਲੀ ਹੈ,ਉਸ ਦੇ ਮੁਤਾਬਿਕ ਸਿਰਫ਼ 40 ਫ਼ੀਸਦੀ ਵਰਕਰਜ਼ ਹੀ ਵੈਕਸੀਨੇਟੇਡ ਸਨ। ਓਂਟਾਰੀਓ ਵੱਲੋਂ ਜੋ ਇਹ ਨਵਾਂ ਇਲਾਂ ਕੀਤਾ ਗਿਆ ਉਹ ਵਿਜ਼ੀਟਰਸ ‘ਤੇ ਲਾਗੂ ਨਹੀਂ ਹੁੰਦਾ।