ਸੰਗਰੂਰ ਤੋਂ ‘ਆਪ’ ਵਲੋਂ ਜ਼ਿਮਣੀ ਚੋਣ ਲੜ ਸਕਦੇ ਨੇ ਨਵਜੋਤ ਸਿੱਧੂ !

ਜਲੰਧਰ – ਸਿਆਸਤ ਚ ਕੁੱਝ ਵੀ ਹੋ ਸਕਦਾ ਹੈ ।ਪੜਨ ਚ ਚਾਹੇ ਤੁਹਾਨੂੰ ਕੁੱਝ ਅਜੀਬ ਲੱਗੇ ਪਰ ਜਿਸ ਤਰ੍ਹਾਂ ਦੀਆਂ ਖਬਰਾਂ ਸਿਆਸੀ ਹਲਕਿਆਂ ਤੋਂ ਆ ਰਹੀਆਂ ਹਨ ਉਹ ਇਹ ਹੀ ਇਸ਼ਾਰਾ ਕਰ ਰਹੀਆਂ ਹਨ ਕਿ ਸਿੱਧੂ ਬਹੁਤ ਜਲਦ ਆਮ ਆਦਮੀ ਪਾਰਟੀ ਦਾ ਝੂਾੜੂ ਫੜ ਸਕਦੇ ਹਨ ।ਪ੍ਰਸ਼ਾਂਤ ਕਿਸ਼ੋਰ ਦੇ ਮਾਰਫਤ ਸਿੱਧੂ ਦੀ ਕੇਜਰੀਵਾਲ ਗੁਰੱਪ ਚ ਐਂਟਰੀ ਹੋਣ ਜਾ ਰਹੀ ਹੈ ।ਕੇਜਰੀਵਾਲ ਸਿੱਧੂ ਨੂੰ ਕੇਂਦਰੀ ਸਿਆਸਤ ਚ ਰਖਣਾ ਚਾਹੁੰਦੇ ਹਨ । ਇਸ ਲਈ ਸੂਤਰ ਦੱਸ ਰਹੇ ਹਨ ਕਿ ਆਉਣ ਵਾਲੇ ਸਮੇਂ ਚ ਭਗਵੰਤ ਮਾਨ ਦੀ ਸਾਂਸਦ ਵਾਲੀ ਖਾਲੀ ਹੋਈ ਸੀਟ ‘ਤੇ ਸਿੱਧੂ ਲੋਕ ਸਭਾ ਚੋਣ ਲੜ ਸਕਦੇ ਹਨ ।

ਸਿਆਸੀ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਅਜੇ ਆਪਣਾ ਫੋਕਸ ਬਿਹਾਰ ਚ ਰਖਣਾ ਚਾਹੁੰਦੇ ਹਨ ਸੋ ਤਦ ਤੱਕ ਸਿੱਧੂ ਨੂੰ ‘ਆਪ’ ਦੇ ਹਵਾਲੇ ਕੀਤਾ ਜਾ ਰਿਹਾ ਹੈ ।ਚਰਚਾ ਇਹ ਵੀ ਹੈ ਕਿ ਪ੍ਰਧਾਨ ਮਤਰੀ ਬਣਨ ਦਾ ਸੁਫਨਾ ਲੈਣ ਵਾਲੇ ਅਰਵਿੰਦ ਕੇਜਰੀਵਾਲ ਪ੍ਰਸ਼ਾਂਤ ਕਿਸ਼ੋਰ ਦਾ ਸਾਥ ਨਹੀਂ ਛੱਡਣਗੇ ।ਸੋ ਪ੍ਰਸ਼ਾਂਤ ਵਲੋਂ ਕੇਜਰੀਵਾਲ ਨੂੰ ਪੀ.ਐੱਮ ਦੀ ਕੁਰਸੀ ਦਾ ਵਾਅਦਾ ਕੀਤਾ ਗਿਆ ਹੈ ।ਜਿਸਦੇ ਚਲਦੇ ‘ਆਪ’ ਦੀ ਕੇਂਦਰੀ ਲੀਡਰਸ਼ਿਪ ਚ ਸੁਧਾਰ ਕਰਨ ਦੀ ਕਵਾਇਦ ਦੇ ਚਲਦਿਆਂ ਹੀ ਸਿੱਧੂ ਦੀ ਐਂਟਰੀ ਕਰਵਾਈ ਜਾ ਰਹੀ ਹੈ ।

2017 ਦੀਆਂ ਚੋਣਾ ਤੋਂ ਪਹਿਲਾਂ ਵੀ ਸਿੱਧੂ ‘ਆਪ’ ਚ ਹੀ ਜਾਣਾ ਚਾਹੁੰਦੇ ਸਨ । ਸਾਂਸਦ ਸੰਜੇ ਸਿੰਘ ਦੇ ਮਾਰਫਤ ਉਨ੍ਹਾਂ ਦੀ ਕੇਜਰੀਵਾਲ ਨਾਲ ਬੈਠਕ ਵੀ ਹੋਈ ਸੀ ।ਪਰ ਕਿਉਂਕਿ ਸਿੱਧੂ ਮੁੱਖ ਮੰਤਰੀ ਦਾ ਅਹੁਦਾ ਮੰਗਦੇ ਸਨ । ਇਸ ਲਈ ਗੱਲ ਸਿਰੇ ਨਹੀਂ ਚੜ੍ਹ ਸਕੀ ।ਹੁਣ ਹਾਲਾਤ ਹੋਰ ਹਨ ।ਸਿੱਧੂ ਵੀ ਪੰਜਾਬ ਦੀ ਸਿਆਸਤ ਚ ਆਪਣੀ ਹਾਲਤ ਸਮਝ ਚੁੱਕੇ ਹਨ । ਸੋ ਪ੍ਰਸ਼ਾਤ ਕਿਸ਼ੋਰ ਦੀ ਸਲਾਹ ‘ਤੇ ਹੁਣ ਵਾਪਿਸ ਕੇਂਦਰੀ ਸਿਆਸਤ ‘ਤੇ ਹੀ ਜਾਣ ਦੀ ਖਬਰ ਮਿਲ ਰਹੀ ਹੈ ।