● On air now · ਟੀਵੀ ਪੰਜਾਬ

Punjabi News · Since 2013

Breaking

ਗੈਂਗਸਟਰ ਜੈਪਾਲ ਭੁੱਲਰ ਦੇ ਕਰੀਬੀ ਰਾਜਾ ਦੇ ਤਿੰਨ ਗੁਰਗੇ ਹਥਿਆਰਾਂ ਸਣੇ ਕਾਬੂ

ਪਟਿਆਲਾ- ਪਟਿਆਲਾ ਪੁਲਿਸ ਨੇ ਰਾਜੀਵ ਰਾਜਾ ਗੈਂਗ ਦੇ 3 ਹੋਰ ਮੈਂਬਰ ਗ੍ਰਿਫਤਾਰ ਕੀਤੇ ਹਨ। ਇਨ੍ਹਾਂ ਕੋਲੋਂ ਗ੍ਰਿਫ਼ਤਾਰੀ ਦੌਰਾਨ 5 ਪਿਸਟਲ 32 ਬੋਰ ਦੇ ਅਤੇ 12 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ । ਦੱਸ ਦਈਏ ਕਿ ਨਾਭਾ ਜੇਲ੍ਹ ਦੇ ਵਿਚ ਬੰਦ ਰਾਜੀਵ…


ਪਟਿਆਲਾ- ਪਟਿਆਲਾ ਪੁਲਿਸ ਨੇ ਰਾਜੀਵ ਰਾਜਾ ਗੈਂਗ ਦੇ 3 ਹੋਰ ਮੈਂਬਰ ਗ੍ਰਿਫਤਾਰ ਕੀਤੇ ਹਨ। ਇਨ੍ਹਾਂ ਕੋਲੋਂ ਗ੍ਰਿਫ਼ਤਾਰੀ ਦੌਰਾਨ 5 ਪਿਸਟਲ 32 ਬੋਰ ਦੇ ਅਤੇ 12 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ । ਦੱਸ ਦਈਏ ਕਿ ਨਾਭਾ ਜੇਲ੍ਹ ਦੇ ਵਿਚ ਬੰਦ ਰਾਜੀਵ ਰਾਜਾ ਗੈਂਗ ਦੇ ਵਰਿੰਦਰਜੀਤ ਸਿੰਘ ਸਾਬੀ, ਦਿਲਬਾਗ ਸਿੰਘ ਅਤੇ ਗੁਰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰਾਜੀਵ ਰਾਜਾ ਗੈਂਗਸਟਰ ਜੈਪਾਲ ਭੁੱਲਰ ਦਾ ਕਰੀਬੀ ਸਾਥੀ ਮੰਨਿਆ ਜਾਂਦਾ ਹੈ ਅਤੇ ਰਾਜੀਵ ਰਾਜਾ ਜੈਪਾਲ ਭੁੱਲਰ ਦੇ ਨਾਲ ਕਈ ਵਾਰਦਾਤਾਂ ਦੇ ਵਿੱਚ ਸ਼ਾਮਿਲ ਵੀ ਸੀ ਅਤੇ ਕਈ ਮੁਕੱਦਮੇ ਵੀ ਦਰਜ ਹਨ ਜਿਸ ਤੋਂ ਬਾਅਦ ਪੁਲਿਸ ਨੇ ਪਹਿਲਾਂ ਰਾਜੀਵ ਰਾਜਾ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਉੱਪਰ 34 ਤੋਂ ਵੱਧ ਮੁਕੱਦਮੇ ਦਰਜ ਹਨ ਜਿਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਦੇ 3 ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ।


Filed under