Edmonton ‘ਚ ਬਣਿਆ ਪੰਜਾਬੀ ਮੇਅਰ

Vancouver – ਐਲਬਰਟਾ ‘ਚ ਜੋ ਮਿਉਂਸਿਪਲ ਚੋਣਾਂ ਹੋਈਆਂ ਉਨ੍ਹਾਂ ਚੋਣਾਂ ‘ਚ ਪੰਜਾਬੀਆਂ ਵੱਲੋਂ ਇਤਿਹਾਸ ਰਚਦਿਆਂ ਜਿੱਤ ਦਰਜ ਕਾਰਵਾਈ ਗਈ ਹੈ। ਇਨ੍ਹਾਂ ਚੋਣ ਨਤੀਜਿਆਂ ਮੁਤਾਬਿਕ ਦੋ ਪੰਜਾਬੀ ਮੂਲ ਦੇ ਉਮੀਦਵਾਰਾਂ ਵੱਲੋਂ ਇਤਿਹਾਸ ਰਚਿਆ ਗਿਆ। ਐਡਮੰਟਨ ਸ਼ਹਿਰ ਵਿੱਚ ਮੇਅਰ ਦੀ ਚੋਣ ਲੜ ਰਹੇ ਪੰਜਾਬੀ ਮੂਲ ਉਮੀਦਵਾਰ ਅਮਰਜੀਤ ਸੋਹੀ ਤੇ ਕੈਲਗਰੀ ਸ਼ਹਿਰ ਵਿੱਚ ਪੰਜਾਬੀ ਮੂਲ ਦੀ ਜੋਤੀ ਗੌਂਡੇਕ ਨੇ ਇਨ੍ਹਾਂ ਚੋਣਾਂ ‘ਚ ਸ਼ਾਨਦਾਰ ਜਿੱਤ ਦਰਜ ਕਾਰਵਾਈ ਹੈ।
ਐਡਮੰਟਨ ਸ਼ਹਿਰ ਵਿੱਚ ਮੇਅਰ ਦੀ ਚੋਣ ਲੜ ਰਹੇ ਪੰਜਾਬੀ ਮੂਲ ਦੇ ਉਮੀਦਵਾਰ ਅਮਰਜੀਤ ਸੋਹੀ ਜੇਤੂ ਰਹੇ ਹਨ I ਇਸ ਤੋਂ ਪਹਿਲਾਂ ਸੋਹੀ ਟਰੂਡੋ ਕੈਬਿਨੇਟ ‘ਚ ਮੰਤਰੀ ਵੀ ਰਹਿ ਚੁੱਕੇ ਹਨ। ਪੰਜਾਬ ‘ਚ ਸੋਹੀ ਸੰਗਰੂਰ ਸ਼ਹਿਰ ਨਾਲ ਸੰਬੰਧਿਤ ਹਨ ਜਿਨ੍ਹਾਂ ਵੱਲੋਂ ਕਨੇਡਾ ‘ਚ ਇਤਿਹਾਸ ਸਿਰਜਿਆ ਗਿਆ ਹੈ।ਅਮਰਜੀਤ ਸੋਹੀ 2015 ਵਿੱਚ ਐਲਬਰਟਾ ਸੂਬੇ ਵਿੱਚੋਂ ਪਹਿਲੀ ਵਾਰ ਐਮ ਪੀ ਚੁਣੇ ਗਏ।ਫਿਰ ਉਹ 2015 ਤੋਂ 2019 ਤੱਕ ਫੈਡਰਲ ਸਰਕਾਰ ‘ਚ ਮੰਤਰੀ ਵੀ ਰਹੇ I ਸੋਹੀ 2007 ਵਿੱਚ ਪਹਿਲੀ ਵਾਰ ਕੌਂਸਲਰ ਚੁਣੇ ਗਏ ਸਨ I 2010 ਵਿੱਚ ਸੋਹੀ ਦੂਸਰੀ ਵਾਰ ਅਤੇ 2013 ਵਿੱਚ ਉਹ ਤੀਸਰੀ ਵਾਰ ਕੌਂਸਲਰ ਚੁਣੇ ਗਏ I ਹੁਣ ਸੋਹੀ ਐਡਮੰਟਨ ਸ਼ਹਿਰ ਦੇ ਮੇਅਰ ਬਣਨ ਵਾਲੇ ਪੰਜਾਬੀ ਮੂਲ ਦੇ ਪਹਿਲੇ ਵਿਅਕਤੀ ਹਨ I ਸੋਹੀ ਨੂੰ ਇਨ੍ਹਾਂ ਚੋਣਾਂ ‘ਚ ਕਰੀਬ 45 ਫ਼ੀਸਦੀ ਵੋਟਾਂ ਮਿਲੀਆਂ ਜਦਕਿ ਉਹਨਾਂ ਦੇ ਨੇੜਲੇ ਵਿਰੋਧੀ , ਮਾਈਕ ਨਿੱਕਲ ਨੂੰ 25 ਪ੍ਰਤੀਸ਼ਤ ਵੋਟਾਂ ਹਾਸਿਲ ਹੋਈਆਂ ਹਨ I
ਇਸ ਦੇ ਨਾਲ ਹੀ ਕੈਲਗਰੀ ਸ਼ਹਿਰ ਵਿੱਚ ਪੰਜਾਬੀ ਮੂਲ ਦੀ ਜੋਤੀ ਗੌਂਡੇਕ ਨੇ ਜਿੱਤ ਦਰਜ ਕਾਰਵਾਈ I ਜੋਤੀ ਵੱਲੋਂ 26 ਉਮੀਦਵਾਰਾਂ ਨੂੰ ਹਰਾ ਕੇ ਕੈਲਗਰੀ ਦੀ ਪਹਿਲੀ ਔਰਤ ਮੇਅਰ ਬਣਨ ਦਾ ਮਾਣ ਹਾਸਿਲ ਕੀਤਾ ਹੈ I ਗੌਂਡੇਕ, ਪਹਿਲਾਂ ਵਾਰਡ ਨੰਬਰ 3 ਤੋਂ ਕੌਂਸਲਰ ਰਹਿ ਚੁੱਕੇ ਹਨ I ਜੋਤੀ ਨੇ ਕਰੀਬ 45 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਜਦਕਿ ਉਸਦੇ ਨੇੜਲੇ ਵਿਰੋਧੀ ਸਾਬਕਾ ਕੌਂਸਲਰ ਜੇਰੋਮੀ ਫਾਰਕਸ ਨੂੰ ਕਰੀਬ 30 ਪ੍ਰੀਤਸ਼ਤ ਵੋਟਾਂ ਹਾਸਿਲ ਹੋਈਆਂ ਹਨ I