Vancouver – ਅੱਜ ਵਿਸ਼ਵ ਭਰ ‘ਚ ਦੀਵਾਲੀ ਦਾ ਤਿਓਹਾਰ ਤੇ ਬੰਦੀ ਛੋਰ ਦਿਵਸ ਮਨਾਇਆ ਜਾ ਰਿਹਾ ਹੈ। ਦੇਸ਼ ਵਿਦੇਸ਼ ‘ਚ ਵਸਦੇ ਹਿੰਦੂ ਤੇ ਸਿੱਖ ਇਹ ਦਿਹਾੜਾ ਮਨਾ ਰਹੇ ਹਨ। ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਭਾਰਤੀ ਮੂਲ ਦੇ ਲੋਕਾਂ ਨੂੰ ਵਧਾਈ ਦਿੱਤੀ ਗਈ I ਜਸਟਿਨ ਟਰੂਡੋ ਵੱਲੋਂ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ। ਇਸ ਸੰਦੇਸ਼ ‘ਚ ਉਨ੍ਹਾਂ ਵੱਲੋਂ ਇਸ ਦਿਨ ਦੀ ਮਹੱਤਤਾ ਬਾਰੇ ਦੱਸਿਆ ਗਿਆ।ਉਨ੍ਹਾਂ ਵੱਲੋਂ ਕੈਨੇਡਾ ਦੀ ਵਿਭਿੰਨਤਾ ਦਾ ਵੀ ਜ਼ਿਕਰ ਕੀਤਾ I ਇਸ ਮੌਕੇ ਟਰੂਡੋ ਬ੍ਰੈਂਪਟਨ ਸ਼ਹਿਰ ਵਿੱਚ ਸਥਿਤ ਭਾਰਤੀ ਮੂਲ ਦੇ ਇਕ ਰੈਸਟੋਰੈਂਟ ‘ਚ ਵੀ ਪਹੁੰਚੇ I
ਜਸਟਿਨ ਟਰੂਡੋ ਤੋਂ ਇਲਾਵਾ ਬਾਕੀ ਸਿਆਸਤਦਾਨਾਂ ਵੱਲੋਂ ਵੀ ਇਸ ਮੌਕੇ ਵਧਾਈ ਦਿੱਤੀ ਗਈ ਹੈ। ਐਨ ਡੀ ਪੀ ਲੀਡਰ ਜਗਮੀਤ ਸਿੰਘ ਨੇ ਵੀ ਟਵੀਟ ਰਾਹੀਂ ਤਿਉਹਾਰ ਦੀ ਵਧਾਈ ਦਿੱਤੀ I ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਨੇ ਵਧਾਈ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਨੇਕੀ ਦੀ ਬਦੀ ‘ਤੇ ਜਿੱਤ ਦਾ ਪ੍ਰਤੀਕ ਹੈ I ਅਨੀਤਾ ਆਨੰਦ ਤੇ ਹਰਜੀਤ ਸੱਜਣ ਵੱਲੋਂ ਵੀ ਦੀਵਾਲੀ ਦੀ ਵਧਾਈ ਦਿੱਤੀ ਗਈ ਹੈ।