Canada ‘ਚ ਘੱਟ ਹੋਏ ਕੋਰੋਨਾ ਮਾਮਲੇ

Vancouver – ਕੈਨੇਡਾ ਤੋਂ ਕੋਰੋਨਾ ਬਾਰੇ ਚੰਗੀ ਖ਼ਬਰ ਸਾਹਮਣੇ ਆਈ ਹੈ। ਹੁਣ ਪਹਿਲਾਂ ਦੇ ਮੁਕਾਬਲੇ ਕੋਰੋਨਾ ਕੇਸ ਘੱਟ ਹੋਣ ਲੱਗੇ ਹਨ। ਜੀ ਹਾਂ, ਪਬਲਿਕ ਹੈਲਥ ਏਜੰਸੀ ਔਫ਼ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਦੇਸ਼ ‘ਚ ਹੁਣ ਕੋਵਿਡ ਦੀ ਸਥਿਤੀ ਪਹਿਲਾਂ ਦੇ ਮੁਕਾਬਲੇ ਬਿਹਤਰ ਹੋਣ ਲੱਗੀ ਹੈ। ਹੁਣ ਕੋਵਿਡ ਕੇਸਾਂ ਦੀ ਗਿਣਤੀ ਘਟ ਰਹੀ ਹੈ। ਇਸ ਦੇ ਨਾਲ ਹੀ ਏਜੰਸੀ ਦਾ ਕਹਿਣਾ ਹੈ ਕਿ ਚਾਹੇ ਹੁਣ ਕੋਰੋਨਾ ਮਾਮਲੇ ਘੱਟ ਹੋਏ ਹਨ, ਫ਼ਿਰ ਵੀ ਅਗਲੇ ਕੁੱਝ ਮਹੀਨੇ ਕੇਸ ਵੱਧ ਤੇ ਘੱਟ ਸਕਦੇ ਹਨ।
ਕੈਨੇਡਾ ਦੇ ਮੌਜੂਦਾ ਹਾਲਾਤਾਂ ਸੰਬੰਧੀ ਡਾ ਟੈਮ ਨੇ ਦੇਸ਼ ਵਿਚ ਚੰਗੀ ਵੈਕਸੀਨੇਸ਼ਨ ਦਰ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਕੁਝ ਇਲਾਕਿਆਂ ਵਿਚ ਨਾ-ਮਾਤਰ ਕੋਵਿਡ ਕੇਸ ਰਿਪੋਰਟ ਹੋ ਰਹੇ ਹਨ। ਪਰ ਉਹਨਾਂ ਕਿਹਾ ਕਿ ਖੇਤਰੀ ਪੱਧਰ ਤੇ ਵੈਕਸੀਨੇਸ਼ਨ ਵਿਚ ਅੰਤਰ ਹੋਣ ਕਰਕੇ, ਆਉਂਦੇ ਕੁਝ ਮਹੀਨਿਆਂ ਵਿਚ ਕੋਵਿਡ ਕੇਸਾਂ ਵਿਚ ਉਛਾਲ ਆ ਸਕਦਾ ਹੈ, ਪਰ ਇਹ ਉਛਾਲ ਛੋਟਾ ਹੋਵੇਗਾ ਅਤੇ ਇਸਦਾ ਫੈਲਾਅ ਘੱਟ ਹੋਵੇਗਾ। ਦੱਸ ਦਈਏ ਕਿ ਹੁਣ ਬੱਚੇ ਕੋਰੋਨਾ ਦਾ ਸ਼ਿਕਾਰ ਹੋਣ ਲੱਗੇ ਹਨ।
12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਕੋਰੋਨਾ ਦਾ ਫੈਲਾਅ ਦੇਖਿਆ ਜਾ ਸਕਦਾ ਹੈ।ਇਸ ਦਾ ਕਾਰਨ ਇਹ ਵੀ ਹੈ ਕਿ ਇਹ ਉਮਰ ਵਰਗ ਅਜੇ ਕੋਵਿਡ ਵੈਕਸੀਨ ਲੈਣ ਦੇ ਯੋਗ ਨਹੀਂ ਹੈ। ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਡਾ ਟੈਮ ਨੇ ਕਿਹਾ, ਕਿ ਸਕੂਲਾਂ ਅਤੇ ਡੇਅ-ਕੇਅਰਜ਼ ਵਿਚ ਇਸ ਚੌਥੀ ਵੇਵ ਦੌਰਾਨ ਕੋਵਿਡ ਦੀਆਂ ਆਉਟਬ੍ਰੇਕਸ ਛੋਟੀਆਂ ਰਹੀਆਂ ਹਨ ਅਤੇ ਉਹਨਾਂ ਕਿਹਾ ਕਿ ਇਹਨਾਂ ਦਾ ਲਗਾਤਤਾਰ ਜਾਇਜ਼ਾ ਵੀ ਲਿਆ ਜਾ ਰਿਹਾ ਹੈ।