ਕਿਸਾਨ ਅੰਦੋਲਨ : 28 ਤੇ 29 ਫਰਵਰੀ ਨੂੰ ਹਰਿਆਣਾ ਸਰਕਾਰ ਨੇ ਬੰਦ ਕੀਤੀਆਂ ਇੰਟਰਨੈੱਟ ਸੇਵਾਵਾਂ

ਡੈਸਕ- ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਿਸਾਨਾਂ ਦੇ ਦਿੱਲੀ ਕੂਚ ਦੀ ਕਾਲ ਵਿਚਾਲੇ ਵੱਡਾ ਫੈਸਲਾ ਹਰਿਆਣਾ ਪ੍ਰਸ਼ਾਸਨ ਵੱਲੋਂ ਲਿਆ ਗਿਆ ਹੈ। ਮੁੜ ਤੋਂ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ।

ਦੱਸ ਦੇਈਏ ਕਿ ਹਰਿਆਣਾ ਦੇ ਅੰਬਾਲਾ ਦੇ ਕਈ ਸ਼ਹਿਰਾਂ ‘ਚ ਇੰਟਰਨੈੱਟ ਉਤੇ ਫਿਰ ਤੋਂ ਬੈਨ ਲਗਾ ਦਿੱਤਾ ਗਿਆ ਹੈ। ਇਹ ਪਾਬੰਦੀ 28 ਤੇ 29 ਫਰਵਰੀ ਨੂੰ ਰਹੇਗੀ। ਅੰਬਾਲਾ ਦੇ ਪੁਲਿਸ ਸਟੇਸ਼ਨ ਸਦਰ ਅੰਬਾਲਾ, ਪੰਜੋਖਰਾ ਤੇ ਨਗਲ ਦੇ ਅਧਿਕਾਰ ਖੇਤਰ ‘ਚ ਇੰਟਰਨੈੱਟ ਬੰਦ ਰਹੇਗਾ। ਇਸ ਦੌਰਾਨ ਮੈਸੇਜ ਵੀ ਬੰਦ ਰਹਿਣਗੇ ।