Vancouver – ਬ੍ਰਿਟਿਸ਼ ਕੋਲੰਬੀਆ ਤੋਂ ਨੌਕਰੀਆਂ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਹੁਣ ਸੂਬੇ ‘ਚ ਪਹਿਲਾਂ ਦੇ ਮੁਕਾਬਲੇ ਵੱਧ ਨੌਕਰੀਆਂ ਦਰਜ ਕੀਤੀਆਂ ਗਈਆਂ। ਇਸ ਬਾਰੇ ਸਟੈਟਿਸਟਿਕਸ ਕੈਨੇਡਾ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੀ.ਸੀ. ਵਿੱਚ ਨਵੰਬਰ ਮਹੀਨੇ 4,600 ਨੌਕਰੀਆਂ ਦਾ ਵਾਧਾ ਹੋਇਆ ਹੈ।ਇਸ ਬਾਰੇ ਸੂਬੇ ਦੇ ਜੌਬਸ ਮੰਤਰੀ ਰਵੀ ਕਾਹਲੋਂ ਨੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਦਾ ਦਾ ਕਹਿਣਾ ਹੈ ਕਿ ਸੂਬੇ ‘ਚ ਭਿਆਨਕ ਹੜ੍ਹਾਂ ਕਾਰਨ ਵਿੱਤੀ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾਣਾ ਬਾਕੀ ਹੈ।ਰਵੀ ਕਾਹਲੋਂ ਦਾ ਕਹਿਣਾ ਹੈ ਕਿ ਸੂਬੇ ਨੇ ਇੱਕ ਤੋਂ ਬਾਅਦ ਇੱਕ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ।ਬੀਸੀ ਨੇ ਪਹਿਲਾਂ ਕੋਵਿਡ-19 ਦੇ ਹਾਲਾਤ, ਫਿਰ ਭਾਰੀ ਗਰਮੀ ਅਤੇ ਵਾਈਲਡਫਾਇਰਸ ਅਤੇ ਹੁਣ ਹੜ੍ਹਾਂ ਦਾ ਸਾਹਮਣਾ ਕੀਤਾ ਹੈ ।
ਹੁਣ ਸੂਬੇ ਤੋਂ ਜੋ ਨੌਕਰੀਆਂ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਿਕ ਸੂਬੇ ‘ਚ ਹਾਲਾਤ ਕਾਫ਼ੀ ਚੰਗੇ ਹਨ। ਪਹਿਲਾਂ ਦੇ ਮੁਕਾਬਲੇ ਸੂਬੇ ਦੀ ਬੇਰੁਜਗਾਰੀ ਦਰ ਵੀ ਹੇਠਾਂ ਆਈ ਹੈ। ਬਾਕੀ ਸੂਬਿਆਂ ਦੇ ਮੁਕਾਬਲੇ ਬੀਸੀ ‘ਚ ਇਹ ਦਰ ਸਭ ਤੋਂ ਘੱਟ ਹੈ।ਸੂਬੇ ਦਾ ਜੌਬ ਰਿਕਵਰੀ ਰੇਟ 102% ਦਾ ਦੱਸਿਆ ਗਿਆ ਹੈ।ਪੈਂਡੈਮਿਕ ਤੋਂ ਪਹਿਲਾਂ ਦੇ ਮੁਕਾਬਲੇ ਇਸ ਵੇਲੇ ਸੂਬੇ ਵਿੱਚ 55,000 ਵਧੇਰੇ ਰੁਜਗਾਰ ਹਾਸਿਲ ਹੋ ਚੁੱਕੇ ਹਨ।
ਦੱਸ ਦਈਏ ਕਿ ਸਟੈਟਿਸਟਿਕਸ ਕੈਨੇਡਾ ਵੱਲੋਂ ਕੈਨੇਡਾ ਬਾਰੇ ਵੀ ਨੌਕਰੀਆਂ ਸੰਬੰਧੀ ਰਿਪੋਰਟ ਸਾਂਝੀ ਕੀਤੀ ਹੈ ।ਕੈਨੇਡੀਅਨ ਆਰਥਿਕਤਾ ਵਿਚ ਨਵੰਬਰ ਮਹੀਨੇ 154,000 ਨਵੀਆਂ ਨੌਕਰੀਆਂ ਸ਼ਾਮਿਲ ਹੋਈਆਂ ਹਨ। ਇਸ ਮਹੀਨੇ ਬੇਰੁਜ਼ਗਾਰੀ ਦਰ ਵੀ ਪਹਿਲਾਂ ਤੋਂ ਘਟ ਕੇ 6 ਫ਼ੀਸਦੀ ‘ਤੇ ਪਹੁੰਚ ਗਈ ਹੈ।