Vancouver –ਕੈਨੇਡਾ ਸਰਕਾਰ ਵੱਲੋਂ ਕੋਰੋਨਾ ਦੇ ਹਾਲਾਤਾਂ ਨੂੰ ਦੇਖਦਿਆਂ ਇਕ ਵੱਡਾ ਫ਼ੈਸਲਾ ਲਿਆ ਗਿਆ। ਹੁਣ ਸਰਕਾਰ ਵੱਲੋਂ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ। ਫ਼ੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵਰਕਰ ਲੌਕਡਾਊਨ ਬੈਨਿਫ਼ਿਟ ਦੀ ਯੋਗਤਾ ਨੂੰ ਹੁਣ ਵਧਾਇਆ ਜਾ ਰਿਹਾ ਹੈ। ਇਹ ਫ਼ੈਸਲਾ ਸਰਕਾਰ ਵੱਲੋਂ ਇਸ ਕਰਕੇ ਲਿਆ ਗਿਆ ਕਿਉਂਕਿ ਹੁਣ ਕੈਨੇਡਾ ਦੇ ਸੂਬਿਆਂ ਵੱਲੋਂ ਇਕ ਵਾਰ ਫ਼ਿਰ ਤੋਂ ਪਾਬੰਦੀਆਂ ਲਗਾ ਦਿੱਤੀਆਂ ਹਨ। ਹੁਣ ਸੂਬਿਆਂ ਵਿਚ ਹੈਲਥ ਨਿਯਮਾਂ ਵਿਚ ਸਖ਼ਤੀ ਅਤੇ ਕਪੈਸਿਟੀ ਲਿਮਿਟ ਲਾਗੂ ਕੀਤੇ ਜਾਣ ਦੇ ਐਲਾਨ ਕਰ ਦਿੱਤੇ ਗਏ ਹਨ ।
ਹੁਣ ਜੋ ਸਰਕਾਰ ਵੱਲੋਂ ਤਬਦੀਲੀਆਂ ਦਾ ਐਲਾਨ ਕੀਤਾ ਹੈ ਉਹ 12 ਫ਼ਰਵਰੀ 2022 ਤੱਕ ਜਾਰੀ ਰਹਿਣਗੀਆਂ। ਇਨ੍ਹਾਂ ਨੂੰ 19 ਦਸੰਬਰ ਤੋਂ ਲਾਗੂ ਹੋਈਆਂ ਮਾਨਿਆ ਜਾਵੇਗਾ ।ਦੱਸ ਦਈਏ ਕਿ ਕੈਨੇਡਾ ਵਰਕਰ ਲੌਕਡਾਉਨ ਬੈਨਿਫ਼ਿਟ ਤਹਿਤ, ਲੌਕਡਾਊਨ ਦੀ ਸਥਿਤੀ ਵਿਚ ਵਰਕਰਾਂ ਨੂੰ 300 ਡਾਲਰ ਪ੍ਰਤੀ ਹਫ਼ਤੇ ਦੀ ਰਾਸ਼ੀ ਪ੍ਰਦਾਨ ਕੀਤੀ ਜਾ ਸਕਦੀ ਹੈ।ਜੇ ਤੁਸੀਂ ਕਪੈਸਿਟੀ ਲਿਮਿਟ ਰੋਕਾਂ ਤੋਂ ਪ੍ਰਭਾਵਿਤ ਹੋ ਤਾਂ ਤੁਸੀਂ ਕੈਨੇਡਾ ਵਰਕਰ ਲੌਕਡਾਊਨ ਬੈਨਿਫ਼ਿਟ ਅਤੇ ਲੋਕਲ ਲੌਕਡਾਊਨ ਪ੍ਰੋਗਰਾਮ ਲਈ ਅਪਲਾਈ ਕਰਨ ਦੇ ਯੋਗ ਹੋਵੋਗੇ।
ਜ਼ਿਕਰਯੋਗ ਹੈ ਕਿ ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਨੇ ਇਸ ਬਾਰੇ ਜਨਕਰੀ ਸਾਂਝੀ ਕਰਦਿਆਂ ਕਿਹਾ ਕਿ ਨਵੇਂ ਨਿਯਮ, ਕਪੈਸਿਟੀ ਲਿਮਿਟ ਕਾਰਨ ਆਪਣੀ ਆਮਦਨ ਦਾ 50 ਫ਼ੀਸਦੀ ਜਾਂ ਵੱਧ ਹਿੱਸਾ ਗਵਾਉਣ ਵਾਲੇ ਵਰਕਰਾਂ ਨੂੰ ਇਸ ਪ੍ਰੋਗਰਾਮ ਲਈ ਅਪਲਾਈ ਕਰਨ ਲਈ ਯੋਗ ਬਣਾਉਣਗੇ।ਇਸ ਦਾ ਮਤਲਬ ਹੈ ਕਿ ਹੁਣ ਵੱਧ ਕੈਨੇਡਾ ਵਾਸੀ ਇਸ ਪ੍ਰੋਗਰਾਮ ਲਈ ਅਪਲਾਈ ਕਰਨ ਦੇ ਯੋਗ ਹੋਣਗੇ। ਜਿਹੜੇ ਕਾਰੋਬਾਰੀ 50 ਫ਼ੀਸਦੀ ਕਪੈਸਿਟੀ ਲਿਮਿਟ ਤੋਂ ਪ੍ਰਭਾਵਿਤ ਹਨ ਅਤੇ ਉਨ੍ਹਾਂ ਦੀ ਮਹੀਨਾਵਾਰ ਆਮਦਨ ਵਿਚ ਘੱਟੋ ਘੱਟ 25 ਫ਼ੀਸਦੀ ਕਮੀ ਆਈ ਹੈ, ਊਹ ਲੋਕਲ ਲੌਕਡਾਊਨ ਪ੍ਰੋਗਰਾਮ ਲਈ ਅਪਲਾਈ ਸਕਦੇ ਹਨ। ਇਸ ਪ੍ਰੋਗਰਾਮ ਤਹਿਤ ਰੈਵਿਨਿਉ ਵਿਚ ਆਈ ਕਮੀ ਦੇ ਹਿਸਾਬ ਨਾਲ 25 ਤੋਂ 75 ਫ਼ੀਸਦੀ ਦੀ ਵੇਜ ਸਬਸਿਡੀ ਪ੍ਰਾਪਤ ਕੀਤੀ ਜਾ ਸਕਦੀ ਹੈ।