ਮਨਪ੍ਰੀਤ ਬਾਦਲ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ, ਭਾਜਪਾ ‘ਚ ਹੋਣਗੇ ਸ਼ਾਮਿਲ

ਜਲੰਧਰ- ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ ਪੰਜਾਬ ਫੇਰੀ ਦੌਰਾਨ ਵੱਡਾ ਸਿਆਸੀ ਧਮਾਕਾ ਹੋਇਆ ਹੈ । ਕਾਂਗਰਸ ਸਰਕਾਰ ਦੇ ਵਿੱਚ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ । ਰਾਹੁਲ ਗਾਂਧੀ ਨੂੰ ਭੇਜੇ ਇਸ ਅਸਤੀਫਾ ਨੂੰ ਮਨਪ੍ਰੀਤ ਬਾਦਲ ਨੂੰ ਟਵਿੱਟਰ ‘ਤੇ ਸਾਂਝਾ ਕੀਤਾ ਹੈ । ਇੱਕ ਲੰਮੇ ਪੱਤਰ ਚ ਮਨਪ੍ਰੀਤ ਨੇ ਧੜੇਬੰਦੀ ਤੋਂ ਨਿਰਾਸ਼ਾ ਜ਼ਾਹਿਰ ਕੀਤੀ ਹੈ ।ਖਬਰ ਹੈ ਕਿ ਹੁਣ ਥੌੜੀ ਦੇਰ ਬਾਅਦ ਮਨਪ੍ਰੀਤ ਬਾਦਲ ਨਵੀਂ ਦਿੱਲੀ ਚ ਜੇ.ਪੀ ਨੱਡਾ ਦੀ ਮੌਜੂਦਗੀ ਚ ਭਾਜਪਾ ਚ ਸ਼ਾਮਿਲ ਹੋਣ ਜਾ ਰਹੇ ਹਨ । ਜ਼ਿਕਰਯੋਗ ਹੈ ਕਿ 2022 ਦੀਆਂ ਚੋਣਾ ਦੌਰਾਨ ਰਾਜਾ ਵੜਿੰਗ ਵਲੋਂ ਮਨਪ੍ਰੀਤ ‘ਤੇ ਬਾਦਲ ਪਰਿਵਾਰ ਦਾ ਸਾਥ ਦੇਣ ਦੇ ਇਲਜ਼ਾਮ ਲਗਾਏ ਸਨ ।