BC ‘ਚ ਓਵਰਡੋਜ਼ ਕਾਰਨ ਮੌਤਾਂ ਦਾ ਅੰਕੜਾ ਵਧਿਆ

Vancouver – ਬ੍ਰਿਟਿਸ਼ ਕੋਲੰਬੀਆ ‘ਚ ਓਵਰਡੋਸ ਕਾਰਨ ਕਈ ਮੌਤਾਂ ਹੁਣ ਤੱਕ ਹੋ ਚੁੱਕੀਆਂ ਹਨ। ਜੁਲਾਈ ਮਹੀਨੇ ਬਾਰੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਿਕ ਜੁਲਾਈ ਮਹੀਨੇ ਦੌਰਾਨ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਬ੍ਰਿਟਸ਼ ਕੋਲੰਬੀਆ ਕੋਰੋਨਰਜ ਸਰਵਿਸ ਵੱਲੋਂ ਜੁਲਾਈ ਮਹੀਨੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਸੂਬੇ ਵਿੱਚ ਅਜਿਹਾ ਦੂਸਰੀ ਵਾਰ ਹੋਇਆ ਹੈ ਕਿ ਇੱਕ ਹੀ ਮਹੀਨੇ ਵਿੱਚ ਓਵਰਡੋਸ ਕਾਰਣ ਹੋਈਆਂ ਮੌਤਾਂ ਦੀ ਇਨੀ ਵੱਡੀ ਗਿਣਤੀ ਰਿਕਾਰਡ ਕੀਤੀ ਗਈ ਹੋਵੇ।ਜੁਲਾਈ ਵਿੱਚ ਓਵਰਡੋਸ ਕਾਰਣ 184 ਮੌਤਾਂ ਦਰਜ ਕੀਤੀਆਂ ਗਈਆਂ ਹਨ। ਬੀਸੀ ‘ਚ ਓਵਰਡੋਜ਼ ਦੇ ਕਾਰਨ ਹੁਣ ਤੱਕ ਕਈ ਜਾਨਾਂ ਜਾ ਚੁੱਕੀਆਂ ਹਨ। ਜਨਵਰੀ ਤੋਂ ਜੂਨ ਤਕ ਓਵਰਡੋਜ਼ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ। ਜੁਲਾਈ ਮਹੀਨੇ ਦੌਰਾਨ ਹੋਈਆਂ ਮੌਤਾਂ ਨੂੰ ਜੋੜ ਕੇ ਹੁਣ ਤੱਕ ਪਹਿਲੇ 7 ਮਹੀਨਿਆਂ ਵਿੱਚ ਰੀਪੋਰਟ ਕੀਤੀਆਂ ਗਈਆਂ ਕੁੱਲ ਮੌਤਾਂ ਦੀ ਗਿਣਤੀ 1204 ਹੋ ਜਾਂਦੀ ਹੈ ਜੋ ਕਿ ਪਿਛਲੇ ਸਾਲ ਇਸ ਸਮੇਂ ਦੇ ਮੁਕਾਬਲੇ 28% ਜ਼ਿਆਦਾ ਹੈ।ਜੁਲਾਈ ਵਿੱਚ ਰੋਜ਼ਾਨਾ ਔਸਤਨ 6 ਮੌਤਾਂ ਹੋਈਆਂ ਹਨ, ਇਹਨਾਂ ਵਿੱਚੋਂ 72% ਦੀ ਉਮਰ 30 ਤੋਂ 59 ਸਾਲ ਦੇ ਦਰਮਿਆਨ ਸੀ ਜਦ ਕਿ ਮਰਨ ਵਾਲਿਆਂ ਵਿੱਚੋਂ 80% ਮਰਦ ਸਨ।ਫੈਂਟਨਲ ਕਾਰਣ ਹੋਈਆਂ ਮੌਤਾਂ ਦੀ ਦਰ 86% ਰਹੀ ਜਦ ਕਿ ਇਕਸਟ੍ਰੀਮ ਫੈਂਟਨਲ ਦੀ ਦਰ 8% ਤੋਂ ਵੱਧ ਕਏ 13% ਤੇ ਪਹੁੰਚ ਗਈ ਹੈ।